ਜ਼ਿਲ੍ਹੇ ਦੇ ਵਿਭਾਗੀ ਮੁਖੀ ਕਿਸੇ ਟਾਈਮ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ: ਜ਼ਿਲ੍ਹਾ ਅਟਾਰਨੀ

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਅਮਰਜੀਤ ਸਿੰਘ ਧਾਮੀ ਵਲੋਂ ਬਤੌਰ ਜ਼ਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਦਾ ਅਹੁੱਦਾ ਸੰਭਾਲਦੇ ਹੋਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਜ਼ਿਲ੍ਹਾ ਰੋਪੜ, ਜਲੰਧਰ ਅਤੇ ਹੁਸ਼ਿਆਰਪੁਰ ਵਿਖੇ ਹੁਣ ਤੱਕ ਬਤੌਰ ਸਹਾਇਕ ਜ਼ਿਲ੍ਹਾ ਅਟਾਰਨੀ ਅਤੇ ਉਪ ਜ਼ਿਲ੍ਹਾ ਅਟਾਰਨੀ ਵਜੋਂ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਵਲੋਂ ਪਹਿਲਾ ਵਿਭਾਗੀ ਤਰੱਕੀ ਮਿਲਣ ਤੋਂ ਬਾਅਦ ਬਤੌਰ ਜ਼ਿਲ੍ਹਾ ਅਟਾਰਨੀ (ਪ੍ਰਸ਼ਾਸਨ) ਜਲੰਧਰ ਅਤੇ ਹੁਣ ਬਤੌਰ ਜ਼ਿਲ੍ਹਾ ਅਟਾਰਨੀ (ਪ੍ਰਾਸੀਕਿਊਸ਼ਨ) ਹਸ਼ਿਆਰਪੁਰ ਜੁਆਇੰਨ ਕੀਤਾ ਗਿਆ ਹੈ।

    ਉਨ੍ਹਾਂ ਵਲੋਂ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਕਾਰੀ ਕੰਮਾਂ ਵਿੱਚ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਉਹ ਬਿਨ੍ਹਾਂ ਕਿਸੇ ਝਿਜਕ ਤੋਂ ਕਿਸੇ ਵੀ ਸਮੇਂ ਉਨ੍ਹਾਂ ਦੇ ਦਫ਼ਤਰ ਮਿਲ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਟੀ.ਐੱਸ. ਗਰੇਵਾਲ ਉਪ ਜ਼ਿਲ੍ਹਾ ਅਟਾਰਨੀ, ਮਨਦੀਪ ਕੌਰ ਉਪ ਜ਼ਿਲ੍ਹਾ ਅਟਾਰਨੀ, ਸਤਨਾਮ ਸਿੰਘ ਉਪ ਜ਼ਿਲ੍ਹਾ ਅਟਾਰਨੀ,ਗੁਰਪ੍ਰੀਤ ਸਿੰਘ ਉਪ ਜ਼ਿਲ੍ਹਾ ਅਟਾਰਨੀ, ਪਵਨਪ੍ਰੀਤ ਸਿੰਘ ਸਹਾਇਕ ਜ਼ਿਲ੍ਹਾ ਅਟਾਰਨੀ, ਚਰਨਜੀਤ ਸਿੰਘ ਸਹਾਇਕ ਜ਼ਿਲ੍ਹਾ ਅਟਾਰਨੀ ਅਤੇ ਸਟਾਫ ਮੈਂਬਰ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here