ਵ੍ਹਾਈਟ ਹਾਊਸ ‘ਚ ਵੜੇ ਪ੍ਰਦਰਸ਼ਨਕਾਰੀ, ਛਾਇਆ ਹਨੇਰਾ, ਬੰਕਰ ‘ਚ ਗਏ ਟਰੰਪ !

    0
    109

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਪੁਲਿਸ ਹਿਰਾਸਤ ਵਿਚ 46 ਸਾਲਾ ਜਾਰਜ ਫਲਾਈਡ ਦੀ ਹੱਤਿਆ ਤੋਂ ਬਾਅਦ ਦੇ ਅਸ਼ਾਂਤੀ ਦੇ ਛੇਵੇਂ ਦਿਨ, ਐਤਵਾਰ ਰਾਤ ਨੂੰ ਸੰਯੁਕਤ ਰਾਜ ਭਰ ਦੇ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਹੋਏ। ਪੁਲਿਸ ਦੀ ਬੇਰਹਿਮੀ ਵਿਰੁੱਧ ਇਕਮੁੱਠਤਾ ਦਰਸਾਉਣ ਲਈ ਕਰਫਿਊ ਦੌਰਾਨ ਵੀ ਪ੍ਰਦਰਸ਼ਨ ਹੋਏ। ਜਿਵੇਂ ਕਿ ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੇ ਬਾਹਰ ਲਾਅਨ ਤੇ ਇਕੱਠੇ ਹੋਏ ਸਨ, ਨਿਊਯਾਰਕ ਟਾਈਮਜ਼ ਦੇ ਅਨੁਸਾਰ, ਯੂਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਥਿਤ ਤੌਰ ‘ਤੇ ਇੱਕ ਸੁਰੱਖਿਅਤ ਰੂਪੋਸ਼ ਬੰਕਰ’ ਤੇ ਲਿਜਾਇਆ ਗਿਆ। ਸੋਸ਼ਲ ਮੀਡੀਆ ‘ਤੇ ਫੋਟੋਆਂ ਵਿਚ ਦਿਖਾਇਆ ਗਿਆ ਕਿ ਬਾਹਰੀ ਫਲੱਡ ਲਾਈਟਾਂ ਨਾਲ ਕੁਨੈਕਸ਼ਨ ਕੱਟ ਜਾਣ ਕਾਰਨ ਵ੍ਹਾਈਟ ਹਾਊਸ ਹਨੇਰਾ ਹੁੰਦਾ ਜਾ ਰਿਹਾ ਹੈ। ਇਸ ਹਨੇਰੇ ਵਿੱਚ ਵਾਈਟ ਹਾਊਸ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਭੜਕਦੀ ਅੱਗ ਦੇ ਹਨੇਰੇ ਦੇ ਉਲਟ ਖੜੇ ਦਿਸਿਆ।

    ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਵੀ ਵਾਈਟ ਹਾਊਸ ਅੱਗੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਵਿਚ ਹਨ। ਪ੍ਰਦਰਸ਼ਨਕਾਰੀਆਂ ਦੇ ਵਾਈਟ ਹਾਊਸ ਵੱਲ ਵਧਦੇ ਦੇਖ ਵਾਈਟ ਹਾਊਸ ਦੇ ਸੁਰੱਖਿਆ ਅਧਿਕਾਰੀ ਰਾਸ਼ਟਰਪਤੀ ਟਰੰਪ ਨੂੰ ਵਾਈਟ ਹਾਊਸ ਅੰਦਰ ਬਣੇ ਸੁਰੱਖਿਆ ਬੰਕਰ ਵਿਚ ਲੈ ਗਏ, ਜਿੱਥੇ ਉਨ੍ਹਾਂ ਨੂੰ ਇਕ ਘੰਟੇ ਤੋਂ ਥੋੜ੍ਹਾ ਘੱਟ ਸਮਾਂ ਗੁਜ਼ਾਰਨਾ ਪਿਆ।

    ਅਮਰੀਕੀ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਇੰਝ ਹੋਇਆ ਕਿ ਪ੍ਰਦਰਸ਼ਨਕਾਰੀ ਵਾਈਟ ਹਾਊਸ ਦੀ ਗੈਲਰੀ ਤੱਕ ਪਹੁੰਚ ਗਏ। ਇਸੇ ਦੌਰਾਨ 50 ਤੋਂ ਵੱਧ ਸੀਕ੍ਰੇਟ ਸਰਵਿਸ ਏਜੰਟ ਵੀ ਜ਼ਖ਼ਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ਵਲੋਂ ਬੋਤਲਾਂ ਅਤੇ ਬੋਤਲ ਬੰਬ ਸੁੱਟਣ ਨਾਲ ਸੀਕ੍ਰੇਟ ਸਰਵਿਸ ਏਜੰਟ ਜ਼ਖ਼ਮੀ ਹੋ ਗਏ।

    ਕੀ ਹੈ ਮਾਮਲਾ ?

    25 ਮਈ, 2020 ਨੂੰ, ਮਿਨੀਐਪੋਲਿਸ ਪੁਲਿਸ ਨੇ ਜਾਰਜ ਫਲਾਈਡ ਨੂੰ ਜਾਅਲੀ ਨੋਟ ਚਲਾਉਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ। ਇਕ ਪੁਲਿਸ ਮੁਲਾਜ਼ਮ ਨੇ ਲਗਭਗ ਅੱਠ ਮਿੰਟ ਜਾਰਜ ਦੀ ਗਰਦਨ ‘ਤੇ ਆਪਣਾ ਗੋਡਾ ਰੱਖਿਆ, ਉਹ ਰੌਲ ਪਾਉਂਦਾ ਰਿਹਾ ਕਿ ਉਸਨੂੰ ਔਖੇ ਸਾਹ ਆ ਰਹੇ ਹਨ। ਪਰ ਕਿਸੇ ਨੇ ਉਸਦੀ ਪ੍ਰਵਾਵ ਨਾ ਕੀਤੀ ਤੇ ਆਖ਼ਿਰ ਵਿੱਚ ਸਾਹ ਬੰਦ ਹੋਣ ਕਾਰਨ ਉਸਦੀ ਮੌਤ ਹੋ ਗਈ। ਜਾਰਜ ਫਲਾਈਡ ਦੀ ਮੌਤ ਨਾਲ ਸੈਂਕੜੇ ਲੋਕ ਅਮਰੀਕਾ ਵਿਚ ਸੜਕਾਂ ਤੇ ਉੱਤਰ ਆਏ। ਪਰ ਜਾਰਜ ਨੇ ਅਜਿਹਾ ਵੱਡਾ ਜ਼ੁਰਮ ਕੀ ਕੀਤਾ ਕਿ ਪੁਲਿਸ ਨੇ ਉਸ ਨਾਲ ਅਜਿਹਾ ਵਰਤਾਓ ਕੀਤਾ।

    LEAVE A REPLY

    Please enter your comment!
    Please enter your name here