ਵੈਕਸੀਨ ਡਿਪਲੋਮੇਸੀ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੀਤੀ ਰਾਹੁਲ ਦੀ ਖਿਚਾਈ

    0
    122

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਰਤ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੋਰੋਨਾ ਵੈਕਸੀਨ ਡਿਪਲੋਮੇਸੀ ਨੂੰ ਲੈ ਕੇ ਰਾਹੁਲ ਗਾਂਧੀ ਦੀ ਖਿਚਾਈ ਕੀਤੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੈਕਸੀਨ ‘ਤੇ ਇਕ ਟਵੀਟ ਕੀਤਾ ਸੀ। ਇਸ ਦਾ ਜਵਾਬ ਦਿੰਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਮੈਂ ਇੱਥੇ (ਅਮਰੀਕਾ) ਇਸੇ ‘ਤੇ ਚਰਚਾ ਕਰਨ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਇਕ ਗੰਭੀਰ ਗੱਲ ਹੈ ਤੇ ਅਸੀਂ ਇਸ ‘ਤੇ ਚਰਚਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਰਾਜਨੀਤੀ ਦਾ ਆਦਾਨ-ਪ੍ਰਦਾਨ ਕਰਨ ਲਈ ਨਹੀਂ ਆਇਆ। ਮੈਂ ਉਮੀਦ ਕਰਦਾ ਹਾਂ ਕਿ ਇਸ ਨੂੰ ਦੂਜੇ ਲੋਕ ਸਮਝਣਗੇ।

    ਜ਼ਿਕਰਯੋਗ ਹੈ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਵੈਕਸੀਨੇਸ਼ਨ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਹਨ।

    ਰਾਹੁਲ ਨੇ ਟੀਕਾਕਰਨ ਨੂੰ ਲੈ ਕੇ ਸਰਕਾਰ ‘ਤੇ ਸਾਧਿਆ ਨਿਸ਼ਾਨਾ –

    ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਦੇ ਕੋਰੋਨਾ ਪ੍ਰਬੰਧਨ ਨੂੰ ਲੱਚਰ ਕਰਾਰ ਦਿੰਦੇ ਹੋਏ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰੇ ਨਾਗਰਿਕਾਂ ਦਾ ਟੀਕਾਕਰਨ ਹੀ ਕੋਰੋਨਾ ਤੋਂ ਬਚਾਅ ਦਾ ਰਸਤਾ ਹੈ। ਭਾਰਤ ਦੁਨੀਆ ‘ਚ ਵੈਕਸੀਨ ਦੀ ਰਾਜਧਾਨੀ ਹੈ। ਪਰ ਹਾਲੇ ਤਕ ਸਾਡੇ ਸਿਰਫ਼ ਤਿੰਨ ਫ਼ੀਸਦੀ ਨਾਗਰਿਕਾਂ ਨੂੰ ਹੀ ਟੀਕਾ ਲੱਗ ਸਕਿਆ ਹੈ। ਟੀਕਾਕਰਨ ਦੀ ਇਹੀ ਰਫ਼ਤਾਰ ਰਹੀ ਤਾਂ 2024 ਤਕ ਹੀ ਸਭ ਨੂੰ ਟੀਕਾ ਲੱਗ ਸਕੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਟੀਕਾਕਰਨ ਨੇ ਤੇਜ਼ੀ ਨਾ ਫੜ੍ਹੀ ਤਾਂ ਕੋਰੋਨਾ ਦੀ ਤੀਜੀ ਲਹਿਰ ਦਾ ਆਉਣਾ ਤੈਅ ਹੈ ਜੋ ਦੂਜੀ ਲਹਿਰ ਤੋਂ ਵੀ ਜ਼ਿਆਦਾ ਭਿਆਨਕ ਹੋਵੇਗੀ।

    LEAVE A REPLY

    Please enter your comment!
    Please enter your name here