ਵੀ ਪੀ ਸਿੰਘ ਪੰਜਵੇਂ ਦਿਨ ਫਿਰ ਨਿਕਲਿਆ ਗਰੀਬਾਂ ਨੂੰ ਰਾਸ਼ਨ ਵੰਡਣ :

    0
    120

    ਫਿਰੋਜ਼ਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਫਿਰੋਜ਼ਪੁਰ : “ਵਕਤ ਕੇ ਸਾਥ ‘ਸਦਾ’ ਬਦਲੇ ਤਅੱਲੁਕ ਕਿਤਨੇ ਤਬ ਗਲੇ ਮਿਲਤੇ ਥੇ ਅਭ ਹਾਥ ਮਿਲਾਇਆ ਨਾ ਗਯਾ।” ਸ਼ਾਇਰ ‘ਸਦਾ ਅੰਬਾਲਵੀ’ ਦਾ ਲਿਖਿਆ ਇਹ ਸ਼ੇਅਰ ਬਿਲਕੁੱਲ ਅੱਜ ਦੇ ਹਾਲਾਤਾਂ ‘ਤੇ ਖ਼ਰਾ ਉੱਤਰਦਾ ਹੈ ਪਰ ਪੰਜਾਬੀ ਕੌਮ ਇਸ ਨੂੰ ਕਦੇ ਵੀ ਮੰਨਣ ਨੂੰ ਤਿਆਰ ਨਹੀ ਹੋਈ। ਜਦੋਂ ਵੀ ਕਦੇ ਦੇਸ਼ ਤੇ ਭੀੜ ਪਈ ਹੈ ਪੰਜਾਬੀ ਹਮੇਸ਼ਾ ਅੱਗੇ ਹੋਕੇ ਮੱਦਦ ਲਈ ਖੜੇ ਹੋਏ ਹਨ। ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਦੌਰਾਨ ਫਿਰੋਜ਼ਪੁਰ ਵਿਚ ਵੀ ਅਜਿਹਾ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ।ਫਿਰੋਜ਼ਪੁਰ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਵੀ ਪੀ ਸਿੰਘ ਅੱਜ ਫਿਰ ਪੰਜਵੇਂ ਦਿਨ ਫਿਰੋਜ਼ਪੁਰ ‘ਚ ਰਾਸ਼ਨ ਵੰਡਣ ਨਿਕਲੇ। ਅੱਜ ਫਿਰ ਉਹਨਾਂ ਨੇ ਗ਼ਰੀਬ ਮਜ਼ਦੂਰਾਂ ਨੂੰ  ਦੁੱਧ, ਚਾਹ ਪੱਤੀ, ਖੰਡ ਅਤੇ ਬ੍ਰੈੱਡ ਵੰਡੇ।

    ਅੱਜ ਵੀ ਪੀ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ  ਫਿਰੋਜ਼ਪੁਰ ਛਾਉਣੀ ਦੀ ਵਜ਼ੀਰਾ ਬਿਲਡਿੰਗ, ਹਾਤਾ ਬੂਟਾ ਸਿੰਘ, ਹਾਊਸਿੰਗ ਬੋਰਡ ਫਿਰੋਜ਼ਪੁਰ ਸ਼ਹਿਰ, ਗਾਂਧੀ ਨਗਰ, ਬਸਤੀ ਬੌਰੀਆਂ, ਆਰੀਆ ਸਮਾਜ  ਚੌਕ,ਹੀਰਾ ਮੰਡੀ, ਪਿੰਡ ਨਵਾਂ ਬਾਰੇ ਕੇ, ਹੁਸੈਨੀਵਾਲਾ ਵਰਕਸ਼ਾਪ, ਅਨਾਥਲਿਆ ਚੌਕ ਫਿਰੋਜ਼ਪੁਰ ਛਾਉਣੀ, ਲਾਲ ਕੁੜਤੀ ਅੱਡਾ ਆਦਿ ਥਾਵਾਂ ਤੇ ਲੱਗਭਗ 1500 ਪਰਿਵਾਰਾਂ ਨੂੰ ਰਾਸ਼ਨ ਵੰਡਿਆ।

    ਫਿਰੋਜ਼ਪੁਰ ਵਿਚ ਲਗਾਤਾਰ ਇਸ ਤਰ੍ਹਾਂ ਰਾਸ਼ਨ ਵੰਡਣ ਕਰਕੇ ਵੀ ਪੀ ਸਿੰਘ ਦੀ ਚੁਫੇਰਿਓਂ ਸ਼ਲਾਘਾਯੋਗਾ ਹੋ ਰਹੀ ਹੈ। ਇੱਕ ਰਾਸ਼ਨ ਲੈਣ ਆਈ ਬਜ਼ੁਰਗ ਮਾਤਾ ਨੇ ਕਿਹਾ ਕਿ ਇਹੋ ਜਹੇ ਔਖੇ ਵੇਲੇ ਚ ਸਾਡੀ ਗਰੀਬਾਂ ਦੀ ਬਾਂਹ ਫੜਨ ਵਾਲੇ ਦਾ ਭਲਾ ਹੋਵੇ।

    ਇਸ ਸਬੰਧੀ ਵੀ ਪੀ ਸਿੰਘ ਨੇ ਕਿਹਾ ਕਿ ਉਹ ਸ਼ੌਹਰਤ ਲਈ ਨਹੀਂ ਕਰ ਰਹੇ। ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ ਉਹਨਾਂ ਕੋਲ, ਉਹ ਤਾਂ ਵਾਹਿਗੁਰੂ ਦੇ ਦਿੱਤੇ ਵਿਚੋਂ ਹੀ ਗਰੀਬਾਂ ਵਿਚ ਵੰਡ ਰਹੇ ਹਨ। ਵੀ ਪੀ ਸਿੰਘ ਨੇ ਇਹ ਵੀ ਆਖਿਆ ਕਿ ਉਹ ਫਿਰੋਜ਼ਪੁਰ ਦੇ ਲੋਕਾਂ ਦੇ ਹਰ ਸੁਖ ਦੁਖ ਵਿਚ ਨਾਲ ਖੜੇ ਰਹਿਣਗੇ। ਉਹਨਾਂ ਕਿਹਾ ਕਿ ਉਹ ਅਗਲੇ ਦਿਨੀਂ ਵੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਉਹਨਾਂ ਦੇ ਨਾਲ ਰਾਜਪਾਲ ਸਿੰਘ, ਸਰਪੰਚ ਜਰਨੈਲ ਸਿੰਘ ਵਿਰਕ, ਕੌਂਸਲਰ ਸੁਸ਼ੀਲ ਕੁਮਾਰ, ਵਿੱਕੀ ਸੰਧੂ, ਪਰਮਜੀਤ ਸਿੰਘ ਹਾਜ਼ੀਵਾਲਾ, ਮਾਨ ਸਿੰਘ ਸਿੱਧੂ, ਅਮਨ ਮੈਨੀ ਆਦਿ ਹਾਜ਼ਿਰ ਸਨ।

     

     

    LEAVE A REPLY

    Please enter your comment!
    Please enter your name here