ਵਿਸ਼ਵ ਅਬਾਦੀ ਦਿਵਸ ਦੇ ਮੌਕੇ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਸੈਮੀਨਾਰ ਆਯੋਜਿਤ ਕੀਤਾ :

    0
    118

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪਰ : ‘ਮਿਸ਼ਨ ਫ਼ਤਹਿ’ ਪੰਜਾਬ ਅਤੇ ਕੋਰੋਨਾ ਦੀ ਮਹਾਂਮਾਰੀ ਵਿੱਚ ਵਿਸ਼ਵ ਅਬਾਦੀ ਦਿਵਸ ਦੇ ਮੌਕੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਕ ਸੈਮੀਨਾਰ ਕੀਤਾ ਗਿਆ। ਇਸ ਮੌਕੇ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਜੀ.ਐੱਸ. ਕਪੂਰ ਪ੍ਰੈਗਰਾਮ ਅਫ਼ਸਰ, ਤੇ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ ਵੀ ਹਾਜ਼ਿਰ ਸਨ।

     

    ਆਪਣੇ ਸੰਬੋਧਨ ਵਿੱਚ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਕਿ ਵਿਸ਼ਵ ਆਬਦੀ ਦਿਵਸ ਇਸ ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ , ਸੱਕਸ਼ਮ ਰਾਸਟਰ ਅਤੇ ਪਰਿਵਾਰ ਦੀ ਪੂਰੀ ਜ਼ਿਮੇਵਾਰੀ ਦੇ ਥੀਮ ਤਹਿਤ ਪਰਿਵਾਰ ਨਿਯੋਜਨ ਨਾਲ ਪਰਿਵਾਰ ਦੀ ਯੋਜਨਾ ਬੰਦੀ ਨਾਲ ਮਨਾਇਆ ਜਾ ਰਿਹਾ ਹੈ। ਅਬਾਦੀ ਦਿਵਸ ਮਨਾਉਣ ਦਾ ਮਕਸਦ ਵਧਦੀ ਆਬਾਦੀ ਕਾਰਨ ਪੈਣ ਵੈਲੇ ਬੁਰੇ ਪ੍ਰਭਾਵਾਂ ਨੂੰ ਜਾਗਕੂਕ ਕਰਨਾ ਹੈ। ਆਬਾਦੀ ਦੇ ਲਿਹਾਜ ਤੋ ਭਾਰਤ ਪੂਰੀ ਦੁਨੀਆਂ ਵਿੱਚ ਦੂਸਰੇ ਨੰਬਰ ਤੇ ਹੈ ਅਤੇ ਜੇਕਰ ਅੱਜ ਅਸੀ ਆਬਾਦੀ ਦੀ ਵਿਕਾਸ ਦਰ ਨੂੰ ਕਾਬੂ ਹੇਠ ਨਾ ਕੀਤਾ ਤਾਂ ਅਸੀ ਜਲਦ ਹੀ ਪਹਿਲਾਂ ਸਥਾਨ ਪ੍ਰਾਪਤ ਕਰ ਲਵਾਂਗੇ। ਕੋਰੋਨਾ ਮਹਾਂਮਾਰੀ ਦੇਰਾਨ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਆਬਾਦੀ ਕੰਟਰੋਲ ਕਰਨ ਲਈ ਸੇਵਾਵਵਾਂ ਦੇਣਾ ਚੌਣਤੀ ਪੂਰਵਕ ਕੰਮ ਹੈ । 11 ਜੁਲਾਈ ਤੇ 24 ਜੁਲਾਈ ਤੱਕ ਜਨ ਸੰਖਿਆ ਸਥਿਰਤਾ ਪੰਦਰਵਾੜੇ ਦੋਰਾਨ ਜਿਲੇ ਦਿਆ ਸਿਹਤ ਸੰਸਥਾਵਾਂ ਤੇ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕਿਆ ਦੀਆਂ ਸੇਵਾਵਾਂ ਦਿੱਤੀਆ ਜਾਣੀਆ ਹਨ, ਕਿਉਂ ਜੋ ਪਰਿਵਾਰ ਨਿਯੋਜਨ ਦੇ ਨਾਲ ਸਾਡਾ ਭਵਿੱਖ ਸਾਰਥਿਕ ਹੋਵੇਗਾ। ਵਧਦੀ ਆਬਾਦੀ ਦੇਸ਼ ਦੇ ਵਿਕਾਸ ਦੇ ਵਿੱਚ ਰੁਕਾਵਟ ਬਣਦੀ ਹੈ ।

    ਇਸ ਮੋਕੇ ਡਾ ਗੁਰਦੀਪ ਸਿੰਘ ਕਪੂਰ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਇਕ ਖੁਸ਼ਿਹਾਲ ਪਰਿਵਾਰ ਦੀ ਚਾਬੀ ਹੈ ਅਤੇ ਦੋ ਬੱਚਿਆ ਵਿੱਚ ਅੰਤਰਾਲ ਮਾਂ ਅਤੇ ਬੱਚੇ ਲਈ ਤੰਦਰੁਸਤੀ ਅਤੇ ਸੁਰੱਖਿਆਤਾ ਪ੍ਰਦਾਨ ਕਰਦੀ ਹੈ ਪਿੰਡ ਪੱਧਰ ਤੇ ਆਸ਼ਾ ਵਰਕਰ ਤੇ ਸਿਹਤ ਕਰਮਚਾਰੀ ਦੀ ਸਲਾਹ ਨਾਲ ਪਰਿਵਾਰ ਨਿਯੋਜਨ ਦਾ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ। ਦੋ ਬੱਚਿਆਂ ਵਿੱਚ ਅੰਤਰਾਲ ਰੱਖਣ ਲਈ ਐਮਰਜੈਂਸੀ ਕੰਟਰਾਸੈਪਿਟਿਵ ਗੋਲੀਆਂ, ਟੀਕਾਂ ਅੰਤਰਾ ਅਤੇ ਛਾਇਆ ਗੋਲੀਆਂ ਸਹਾਇਕ ਹਨ ਅਤੇ ਪਰਿਵਾਰ ਸੀਮਤ ਹੋਣ ਤੇ ਪੱਕੇ ਤਰੀਕੇ ਰਾਹੀ ਨਲਬੰਦੀ ਅਤੇ ਨਸਬੰਦੀ ਅਪਣਾ ਕੇ ਪਰਿਵਾਰ ਨਿਯੋਜਤ ਕੀਤਾ ਜਾ ਸਕਦਾ ਹੈ ਅਤੇ ਇਹ ਸਾਰੀਆਂ ਸੇਵਾਵਾਂ ਸਰਕਾਰ ਵਲੋਂ ਮੁਫ਼ਤ ਦਿੱਤੀਆ ਜਾ ਰਹੀਆ ਹਨ। ਇਸ ਸੈਮੀਨਾਰ ਨੂੰ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ ਵਲੋਂ ਵੀ ਸੰਬੋਧਨ ਕੀਤਾ। ਇਸੇ ਤਰ੍ਹਾਂ ਐੱਮ.ਸੀ.ਐੱਚ ਸਿਵਲ ਹਸਪਤਾਲ ਵਿਖੇ ਵੀ ਡਾ. ਗੁਰਦੀਪ ਸਿੰਘ ਕਪੂਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਪ੍ਰਧਾਨਗੀ ਤੇ ਇਕ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਵਿਸ਼ਵ ਅਬਾਦੀ ਦਿਵਸ ਤੇ ਗਰਭਵਤੀ ਮਾਂਵਾਂ ਨੂੰ ਨਲਬੰਦੀ ਤੇ ਨਸਬੰਦੀ ਬਾਰੇ ਜਾਣਕਾਰੀ ਦਿੱਤੀ ਤੇ ਵੱਧ ਰਹੀ ਅਬਾਦੀ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ।

    LEAVE A REPLY

    Please enter your comment!
    Please enter your name here