ਵਿਧੀ ਵਿਧਾਨ ਨਾਲ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਿਵਾੜ, ਪੀਐੱਮ ਮੋਦੀ ਦੇ ਨਾਂ ‘ਤੇ ਕੀਤਾ ਗਿਆ ਰੁਦਰਾਭਿਸ਼ੇਕ

    0
    155

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਭਗਵਾਨ ਕੇਦਾਰਨਾਥ ਦੇ ਕਿਵਾੜ ਸੋਮਵਾਰ ਸਵੇਰੇ ਤੜਕਸਾਰ 5 ਵਜੇ ਪੂਰੇ ਵਿਧੀ ਵਿਧਾਨ ਨਾਲ ਆਗਾਮੀ ਛੇ ਮਹੀਨਿਆਂ ਲਈ ਖੋਲ੍ਹ ਦਿੱਤੇ ਗਏ ਹਨ। ਹੁਣ ਆਉਣ ਵਾਲੇ ਛੇ ਮਹੀਨੇ ਤਕ ਇਥੇ ਹੀ ਭਗਵਾਨ ਦੀ ਪੂਜਾ ਸੰਪੰਨ ਹੋਵੇਗੀ। ਕੋਰੋਨਾ ਸੰਕ੍ਰਮਣ ਕਾਰਨ ਕਿਵਾੜ ਖੁੱਲ੍ਹਣ ਸਮੇਂ ਕੇਦਾਰਨਾਥ ਦੇ ਰਾਵਲ, ਮੁੱਖ ਪੁਜਾਰੀ, ਪ੍ਰਸ਼ਾਸਨ ਸਣੇ ਦੇਵਸਥਾਨਮ ਬੋਰਡ ਦੇ ਕੁੱਝ ਮੈਂਬਰ ਮੌਜੂਦ ਸਨ। ਫਿਲਹਾਲ ਮੰਦਰ ਵਿਚ ਭਗਤਾਂ ਵੱਲੋਂ ਦਰਸ਼ਨ ਕਰਨ ਆਉਣ ’ਤੇ ਪਾਬੰਦੀ ਲਾਈ ਹੋਈ ਹੈ। ਮੁੱਖ ਪੁਜਾਰੀ ਹੀ ਸਿਰਫ਼ ਰੋਜ਼ਾਨਾ ਦੀ ਪੂੁਜਾ ਨੂੰ ਵਿਧੀ ਵਿਧਾਨ ਨਾਲ ਸੰਪੰਨ ਕਰੇਗਾ। ਉਥੇ ਅੱਜ ਪਹਿਲੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਮੰਦਰ ਵਿਚ ਕੀਤੀ ਗਈ।ਸੋਮਵਾਰ ਸਵੇਰੇ 5 ਵਜੇ ਪੌਰਾਣਿਕ ਪਰੰਪਰਾਵਾਂ ਮੁਤਾਬਕ ਵਿਧੀ ਵਿਧਾਨ ਨਾਲ ਭਗਵਾਨ ਕੇਦਾਰਨਾਥ ਦੇ ਕਿਵਾੜ ਗਰਮੀ ਦੀ ਰੁੱਤ ਲਈ ਖੋਲ੍ਹ ਦਿੱਤੇ ਗਏ ਹਨ। ਸਰਦ ਰੁੱਤ ਦੇ ਛੇ ਮਹੀਨੇ ਤਕ ਪੰਚਗੱਦੀਸਥਲ ਉਂਕਾਰੇਸ਼ਵਰ ਮੰਦਰ ਉਖੀਮਠ ਵਿਚ ਆਰਾਮ ਕਰਨ ਤੋਂ ਬਾਅਦ ਬੀਤੀ 14 ਮਈ ਨੂੰ ਕੇਦਾਰ ਬਾਬਾ ਦੀ ਉਤਸਵ ਡੋਲੀ ਧਾਮ ਲਈ ਰਵਾਨਾ ਹੋਈ ਸੀ। 15 ਮਈ ਨੂੰ ਧਾਮ ਵਿਚ ਪਹੁੰਚ ਗਈ ਸੀ। ਦੋ ਦਿਨ ਧਾਮ ਵਿਚ ਆਰਾਮ ਕਰਨ ਤੋਂ ਬਾਅਦ ਕੇਦਾਰਨਾਥ ਭਗਵਾਨ ਮੰਦਰ ਵਿਚ ਬਿਰਾਜਮਾਨ ਹੋ ਗਏ ਹਨ। ਹੁਣ ਆਉਣ ਵਾਲੇ ਛੇ ਮਹੀਨਿਆਂ ਤਕ ਇਥੇ ਹੀ ਕੇਦਾਰਨਾਥ ਬਾਬਾ ਬਿਰਾਜਮਾਨ ਰਹਿਣਗੇ।

    LEAVE A REPLY

    Please enter your comment!
    Please enter your name here