ਵਿਧਾਇਕ ਪਿਰਮਲ ਧੌਲਾ ਦੇ ਵਿਰੁੱਧ ਫੇਸਬੁੱਕ ‘ਤੇ ਪਾਈ ਪੋਸਟ, ਕੇਸ ਦਰਜ

    0
    129

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਭਦੌੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਚੁੱਕੇ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਕੈਂਸਰ ਦਾ ਮਰੀਜ਼ ਕਹਿ ਕੇ ਫੇਸਬੁੱਕ ਤੇ ਝੂਠੀ ਪੋਸਟ ਪਾਉਣ ਵਾਲੇ ਵਿਅਕਤੀ ‘ਤੇ ਪੁਲਿਸ ਨੇ ਵਿਧਾਇਕ ਧੌਲਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ। ਪਰ ਹਾਲੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ। ਵਿਧਾਇਕ ਪਿਰਮਲ ਸਿੰਘ ਧੌਲਾ ਨੇ 7 ਅਪ੍ਰੈਲ ਨੂੰ ਪੁਲਿਸ ਨੂੰ ਦਰਖ਼ਾਸਤ ਦੇ ਕੇ ਕਿਹਾ ਸੀ ਕਿ ਪ੍ਰੀਤ ਕਲੇਰ ਨਾਮ ਦੇ ਫੇਸਬੁੱਕ ਪੇਜ਼ ਤੇ 27 ਮਾਰਚ ਨੂੰ ਉਸ ਨੂੰ ਕੈਂਸਰ ਦਾ ਮਰੀਜ਼ ਦੱਸ ਕੇ ਅਤੇ ਬੀਕਾਨੇਰ ਇਲਾਜ਼ ਲਈ ਦਾਖ਼ਿਲ ਹੋਣ ਸੰਬੰਧੀ ਲੋਕਾਂ ‘ਚ ਝੂਠੀ ਪੋਸਟ ਪਾਈ ਗਈ ਸੀ। ਅਜਿਹਾ ਕਰਕੇ ਨਾਮਜ਼ਦ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਕਲੇਰ ਪੁੱਤਰ ਹਰਵਿੰਦਰ ਸਿੰਘ ਵਾਸੀ ਵਾਰਡ ਨੰਬਰ 13 ਖੱਟਰ ਪੱਤੀ, ਤਪਾ ਨੇ , ਮੁਦਈ ਦੇ ਅਕਸ ਨੂੰ ਖ਼ਰਾਬ ਕੀਤਾ ਹੈ, ਇਸ ਨਾਲ ਵਿਧਾਇਕ ਦੇ ਮਾਣ ਦੀ ਹਾਨੀ ਵੀ ਹੋਈ ਹੈ।

    ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮ ਪ੍ਰੀਤ ਕਲੇਰ ਦੇ ਖ਼ਿਲਾਫ ਥਾਣਾ ਰੂੜੇਕੇ ਕਲਾਂ ‘ਚ ਅਧੀਨ ਜ਼ੁਰਮ 505 ਆਈ.ਪੀ.ਸੀ. ਦੇ ਤਹਿਤ ਕੇਸ ਦਰਜ਼ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

    ਕੀ ਹੁੰਦੀ ਏ ਧਾਰਾ 505 :

    ਭਾਰਤੀ ਦੰਡ ਸੰਘਤਾ ਦੇ ਅਨੁਸਾਰ ਜੇਕਰ ਕੋਈ ਵਿਅਕਤੀ, ਕਿਸੇ ਦੇ ਵਿਰੁੱਧ ਕੋਈ ਅਫ਼ਵਾਹ, ਕੋਈ ਬਿਆਨ ਪਬਲਿਸ਼ ਕਰੇ ਜਾਂ ਵੰਡਦਾ ਹੈ ਤਾਂ ਉਸ ਵਿਅਕਤੀ ਨੂੰ 3 ਸਾਲ ਤੱਕ ਦੀ ਸਜ਼ਾ ਜਾਂ ਜ਼ੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਇਹ ਜ਼ੁਰਮ ਗ਼ੈਰ ਜ਼ਮਾਨਤੀ ਹੈ।

     

    LEAVE A REPLY

    Please enter your comment!
    Please enter your name here