ਵਿਦੇਸ਼ਾਂ ਤੋਂ ਆਪਣਿਆਂ ਨੂੰ ਸੱਦੋ, ਖ਼ਰਚਾ ਵੀ ਖ਼ੁਦ ਚੁੱਕੋ !

    0
    135

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਵਿਦੇਸ਼ ਤੋਂ ਪਰਤਣ ਵਾਲੇ ਭਾਰਤੀਆਂ ਦਾ ਪੰਜੀਕਰਨ ਲਾਜ਼ਮੀ ਕੀਤਾ ਗਿਆ ਹੈ। ਅੰਬੈਸੀ ਜਾਂ ਹਾਈ ਕਮਿਸ਼ਨ ‘ਚ ਰਜਿਸਟ੍ਰੇਸ਼ਨ ਹੋਵੇਗੀ। ਸੂਬਾ ਸਰਕਾਰਾਂ ਨੂੰ ਵਾਪਸ ਆਉਣ ਵਾਲਿਆਂ ਦਾ ਖਰਚ ਚੁੱਕਣਾ ਹੋਵੇਗਾ। ਇਹ ਨਵੇਂ ਨਿਰਦੇਸ਼ ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਭਾਰਤੀਆਂ ’ਚੋਂ ਜਿਹੜੇ ਵਾਪਸ ਆਉਣਾ ਚਾਹੁੰਦੇ ਹਨ। ਵਾਲੇ ਸਰਕਾਰ ਨੇ ਕਿਹਾ ਕਿ ਵਾਪਸ ਆਉਣ ਵਾਲਿਆਂ ਨੂੰ ਸੇਵਾ ਲਈ ਭੁਗਤਾਨ ਕਰਨਾ ਪਵੇਗਾ। ਸਾਰੇ ਲੋਕਾਂ ਨੂੰ 14 ਦਿਨਾਂ ਲਈ ਹੋਣਾ ਕੁਆਰੰਟੀਨ ਹੋਵੇਗਾ। 7 ਦਿਨਾਂ ਲਈ ਹੋਟਲ ਜਾਂ ਸਰਕਾਰੀ ਸੈਂਟਰ ਚ ਰਹਿਣਾ ਲਾਜ਼ਮੀ ਹੋਵੇਗਾ। ਹੋਟਲ ਵਿੱਚ ਰਹਿਣ ਦਾ ਖਰਚ ਖ਼ੁਦ ਚੁੱਕਣਾ ਹੋਵੇਗਾ।

    ਨਿਰਦੇਸ਼ ਮੁਤਾਬਿਕ ਜ਼ਿਆਦਾ ਪ੍ਰੇਸ਼ਾਨੀ ’ਚ ਫਸੇ ਲੋਕਾਂ, ਨੌਕਰੀ ਗੁਆਉਣ ਵਾਲਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਦਿੱਤੀ ਜਾਵੇਗੀ। ਅਜਿਹੇ ਹੀ ਨਿਰਦੇਸ਼ ਸਰਕਾਰ ਵੱਲੋਂ ਭਾਰਤ ’ਚ ਫਸੇ ਉਨ੍ਹਾਂ ਲੋਕਾਂ ਲਈ ਵੀ ਜਾਰੀ ਕੀਤੇ ਗਏ ਹਨ ਜੋ ਵਿਦੇਸ਼ ਜਾਣਾ ਚਾਹੁੰਦੇ ਹਨ। ਗ੍ਰਹਿ ਮੰਤਰਾਲੇ ਅਨੁਸਾਰ ਜੋ ਵਿਅਕਤੀ ਭਾਰਤ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਸੰਬੰਧਿਤ ਮੁਲਕ ਵਿਚਲੀ ਭਾਰਤੀ ਅੰਬੈਸੀ ਕੋਲ ਖ਼ੁਦ ਨੂੰ ਰਜਿਸਟਰਡ ਕਰਨਾ ਪਵੇਗਾ।

    ਨਿਰਦੇਸ਼ ਮਤਾਬਿਕ ਪਹਿਲ ਪਰਵਾਸੀ ਕਾਮਿਆਂ, ਰੁਜ਼ਗਾਰ ਗੁਆ ਚੁੱਕੇ ਵਰਕਰਾਂ, ਘੱਟ ਮਿਆਦ ਦੇ ਵੀਜ਼ੇ ਵਾਲਿਆਂ, ਬਿਮਾਰਾਂ, ਬਜ਼ੁਰਗਾਂ ਤੇ ਗਰਭਵਤੀ ਮਹਿਲਾਵਾਂ ਸਮੇਤ ਕਿਸੇ ਵੱਡੀ ਸਮੱਸਿਆ ’ਚ ਘਿਰੇ ਵਿਅਕਤੀਆਂ ਨੂੰ ਦਿੱਤੀ ਜਾਵੇਗੀ। ਭਾਰਤ ਪਹੁੰਚਣ ’ਤੇ ਉਨ੍ਹਾਂ ਨੂੰ ਸਿਹਤ ਮੰਤਰਾਲੇ ਵੱਲੋਂ ਤੈਅ ਨਿਯਮਾਂ ਦਾ ਪਾਲਣ ਕਰਨਾ ਪਵੇਗਾ।ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਨਜਿੱਠਣ ਲਈ 22 ਮਾਰਚ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਣਾਂ ਰੋਕੀਆਂ ਗਈਆਂ ਸਨ। ਦੇਸ਼ ਵਿੱਚ ਘੋਸ਼ਿਤ ਲਾਕਡਾਊਨ ਦੇ ਨਾਲ ਘਰੇਲੂ ਉਡਾਣਾਂ ਉੱਤੇ ਵੀ ਪਾਬੰਦੀ ਲਗਾਈ ਗਈ ਸੀ। ਹੁਣ ਸਿਹਤ ਮੰਤਰਾਲੇ ਨੇ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ।

    ਆਓ ਜਾਣਦੇ ਹਾਂ ਕਿ ਸਰਕਾਰ ਨੇ ਕਿਹੜੀਆਂ-ਕਿਹੜੀਆਂ ਸ਼ਰਤਾਂ ਰੱਖੀਆਂ ਹਨ-

    > ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ, ਯਾਤਰੀਆਂ ਨੂੰ ਲਿਖਤੀ ਰੂਪ ਵਿੱਚ ਲਿਖ ਕੇ ਦੇਣਾ ਪਏਗਾ ਕਿ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪਏਗਾ। ਇਸ ਦੇ ਤਹਿਤ ਪਹਿਲੇ 7 ਦਿਨਾਂ ਦੀ ਕੁਆਰੰਟੀਨ ਸਰਕਾਰ ਵੱਲੋਂ ਕੀਤੀ ਜਾਏਗੀ, ਜਿਸ ਦਾ ਖ਼ਰਚਾ ਖ਼ੁਦ ਯਾਤਰੀਆਂ ਨੂੰ ਭੁਗਤਣਾ ਪਏਗਾ। ਇਸਤੋਂ ਬਾਅਦ ਅਗਲੇ ਸੱਤ ਦਿਨਾਂ ਤੱਕ ਕੁਆਰੰਟੀਨ ਤਹਿਤ ਘਰ ਵਿੱਚ ਰਹਿਣਾ ਹੋਵੇਗਾ।

    > ਕੁੱਝ ਸ਼ਰਤਾਂ ਨਾਲ 14 ਦਿਨਾਂ ਲਈ ਹੋਮ ਕੁਆਰੰਟੀਨ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਇਜਾਜ਼ਤ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ, ਜੋ ਗੰਭੀਰ ਰੂਪ ਤੋਂ ਬਿਮਾਰ ਹਨ। ਅਜਿਹੇ ਲੋਕਾਂ ਨੂੰ ਆਰੋਗ ਸੇਤੂ ਐਪ ਹਰ ਹਾਲ ਵਿਚ ਡਾਊਨਲੋਡ ਕਰਨਾ ਪਵੇਗਾ।

    > ਸਾਰੀਆਂ ਸ਼ਰਤਾਂ ਫਲਾਇਟ, ਸ਼ਿਪ ਅਤੇ ਪੈਦਲ, ਸਾਰੇ ਯਾਤਰੀਆਂ ਉਤੇ ਲਾਗੂ ਹੋਵੇਗੀ। ਕੋਰੋਨਾ ਪਾਜ਼ਿਟਿਵ ਜਾਂ ਇਸ ਦੇ ਲੱਛਣ ਵਾਲੇ ਯਾਤਰੀਆਂ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

    > ਰਾਜ ਸਰਕਾਰ ਵੀ ਵਿਦੇਸ਼ ਤੋਂ ਪਰਤਣ ਵਾਲੇ ਯਾਤਰੀਆਂ ਲਈ ਗਾਇਡਲਾਈਨ ਤਿਆਰ ਕਰ ਸਕਦੀ ਹੈ।

    > ਦੇਸ਼ ਵਿਚ ਪਰਤਦਿਆਂ ਹੀ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਕੋਈ ਵੀ ਲੱਛਣ ਸਾਹਮਣੇ ਆਉਣ ਉਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕੀਤਾ ਜਾਵੇਗਾ।

    > ਹਲਕੇ ਲੱਛਣ ਵਾਲਿਆਂ ਨੂੰ ਕੁਆਰੰਟੀਨ ਸੈਂਟਰ ਵਿਚ ਭੇਜ ਦਿੱਤਾ ਜਾਵੇਗਾ।

    > ਜ਼ਿਆਦਾ ਲੱਛਣ ਵਾਲਿਆਂ ਨੂੰ ਤੁਰੰਤ ਕੋਰੋਨਾ ਦੇ ਸਪੈਸ਼ਲ ਵਾਰਡ ਵਿਚ ਭੇਜ ਦਿੱਤਾ ਜਾਵੇਗਾ।

    LEAVE A REPLY

    Please enter your comment!
    Please enter your name here