ਵਾਰਡ ਨੰਬਰ 08 ਵਿਚ ਮੋਟਰਸਾਈਕਲ ਸਵਾਰਾਂ ਨੇ ਘਰ ‘ਚ ਦਾਖ਼ਲ ਹੋ ਕੇ ਨੌਜਵਾਨ ਨੂੰ ਮਾਰੀ ਗੋਲੀ !

    0
    134

    ਮਾਹਿਲਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਮਾਹਿਲਪੁਰ : ਸ਼ਹਿਰ ਦੇ ਦੱਖ਼ਣੀ ਪਾਸੇ ਲੰਗੇਰੀ ਰੋਡ ‘ਤੇ ਵਾਰਡ ਨੰਬਰ 08 ਵਿਚ ਅੱਜ ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਮੋਟਰਸਾਈਲਕਾਂ ‘ਤੇ ਸਵਾਰ ਦਰਜ਼ਨ ਦੇ ਕਰੀਬ ਨੌਜਵਾਨਾਂ ਨੇ ਇੱਕ ਘਰ ਵਿਚ ਦਾਖ਼ਲ ਹੋ ਕੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿੱਥੇ ਉਸਦੀ ਹਾਲਤ ਨੂੰ ਨਾਜ਼ੁਕ ਦੇਖ਼ਦੇ ਹੋਏ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੋਲੀ ਮਾਰਨ ਦਾ ਕਾਰਨ ਕਰਫ਼ਿਊ ਦੌਰਾਨ ਹੋਇਆ ਝਗੜਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਕੌਰ ਵੀਰ ਪਤਨੀ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 08 ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਲਾਕਡਾਊਨ ਕਰਫ਼ਿਊ ਦੌਰਾਨ ਪਿੰਡ ਹੱਲੂਵਾਲ ਦੇ ਇੱਕ ਨੌਜਵਾਨ ਸੰਦੀਪ ਕੁਮਾਰ ਮਨੀ ਨਾਲ ਝਗੜਾ ਹ ̄ਇਆ ਸੀ ਅਤੇ ਉਸ ਤੋਂ ਬਾਅਦ ਹੀ ਉਸ ਦਾ ਭਰਾ ਪ੍ਰਦੀਪ ਕੁਮਾਰ ਸੰਨੀ ਉਰਫ਼ ਪੰਡਿਤ ਹੱਲੂਵਾਲ ਈਰਖ਼ਾ ਰੱਖ਼ ਰਿਹਾ ਸੀ।

    ਉਸ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਸੀ। ਬਲਵੀਰ ਕੌਰ ਨੇ ਦੱਸਿਆ ਕਿ ਅੱਜ ਸ਼ਾਮ ਚਾਰ ਵਜੇ ਦੇ ਕਰੀਬ ਅੱਧੀ ਦਰਜਨ ਤੋਂ ਵੱਧ ਮੋਟਰਸਾਈਕਲਾਂ ‘ਤੇ ਸਵਾਰ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਸੁੱਤੇ ਪਏ ਲੜਕੇ ਹਰਪ੍ਰੀਤ ਸਿੰਘ ‘ਤੇ ਹਮਲਾ ਕਰਕੇ ਬੇਸਵਾਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਇਸੇ ਝਗੜੇ ਦੌਰਾਨ ਪ੍ਰਦੀਪ ਕੁਮਾਰ ਉਰਫ਼ ਪੰਡਿਤ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਕੋਸ਼ਿਸ਼ ਉਸ ਨੇ ਦੱਸਿਆ ਕਿ ਉਸ ਨੇ ਬਚਾਉਣ ਦੀ ਪੂਰੀ ਕ ̄ਸ਼ਿਸ਼ ਕੀਤੀ ਪਰੰਤੂ ਹਮਲਾਵਰਾਂ ਨੇ ਉਸਦੀ ਪੇਸ਼ ਨਾ ਚੱਲਣ ਦਿੱਤੀ ਅਤੇ ਇਸ ਤੋਂ ਪਹਿਲਾਂ ਕਿ ਹਰਪ੍ਰੀਤ ਕਮਰੇ ਵਿੱਚ ਦੌੜਦਾ ਤਾਂ ਪ੍ਰਦੀਪ ਕੁਮਾਰ ਨੇ ਉਸ ‘ਤੇ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਕੰਮ ਕਰ ਰਹੇ ਇੱਕ ਨੌਜਵਾਨ ਦੀ ਵੀ ਹਮਲਵਰਾਂ ਨੇ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਲਲਕਾਰੇ ਮਾਰਦੇ ਹੋਏ ਭੱਜ ਗਏ।

    ਉਸ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਪ੍ਰਦੀਪ ਕੁਮਾਰ ਦੇ ਭਰਾ ਨੇ ਵੀ ਉਨ੍ਹਾਂ ‘ਤੇ ਪਿਸਤੌਲ ਕੱਢੀ ਸੀ ਅਤੇ ਇਸੇ ਰੰਜ਼ਿਸ਼ ਤਹਿਤ ਉਸ ਨੇ ਉਨ੍ਹਾਂ ਦੇ ਲੜਕੇ ਨੂੰ ਮਾਰਨ ਦੀ ਕੋਸ਼ਿਸ ਕੀਤੀ ਹੈ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖ਼ਦੇ ਹੋਏ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ। ਥਾਣਾ ਮੁਖੀ ਸੁੱਖਵਿੰਦਰ ਸਿੰਘ ਭਾਰੀ ਫੋਰਸ ਲੈ ਕੇ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਸੁੱਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ‘ਤੇ ਪਹਿਲਾਂ ਵੀ ਵੱਖ਼ ਵੱਖ਼ ਧਾਰਾਵਾਂ ਅਧੀਨ 12 ਮੁਕੱਦਮੇ ਚੱਲੇ ਰਹੇ ਹਨ। ਪਰਿਵਾਰਕ ਮੈਂਬਰਾਂ ਦੇ ਬਿਆਨਾ ‘ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ।

    LEAVE A REPLY

    Please enter your comment!
    Please enter your name here