ਲੁਧਿਆਣਾ : ਲੁਟੇਰਿਆਂ ਨੇ ਵਪਾਰੀ ਤੋਂ 7 ਲੱਖ ਲੁੱਟੇ

    0
    190

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਲੁਧਿਆਣਾ ਦੇ ਗਿੱਲ ਰੋਡ ‘ਤੇ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਇਕ ਵਪਾਰੀ ਤੋਂ 7 ਲੱਖ ਰੁਪਏ ਲੁੱਟ ਲਏ। ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

    ਪੀੜਤ ਵਪਾਰੀ ਦੀ ਫੋਕਲ ਪੁਆਇੰਟ ਵਿਚ ਫੈਕਟਰੀ ਹੈ ਤੇ ਗਿੱਲ ਰੋਡ ‘ਤੇ ਦਫ਼ਤਰ ਹੈ। ਲੁਟੇਰਿਆਂ ਨੇ ਗਿੱਲ ਰੋਡ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫ਼ਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਚਿ ਜੁਟ ਗਈ ਹੈ। ਯਾਦ ਰਹੇ ਕਿ ਗਿੱਲ ਰੋਡ ‘ਤੇ ਪਹਿਲਾਂ ਵੀ ਕਈ ਲੁੱਟ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਸੀਸੀਟੀਵੀ ਕੈਮਰੇ ਵਿਚ ਆ ਗਏ ਹਨ ਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

    LEAVE A REPLY

    Please enter your comment!
    Please enter your name here