ਲੁਧਿਆਣਾ ਦੇ ਸਨਅਤਕਾਰ ਹੁਣ 50 ਫ਼ੀਸਦੀ ਲੇਬਰ ਨਾਲ ਹੀ ਕਰ ਰਹੇ ਨੇ ਕੰਮ :

    0
    119

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਲੁਧਿਆਣਾ ਦੇ ਵਿੱਚ ਲੇਬਰ ਲਗਾਤਾਰ ਵੱਡੀ ਤਦਾਦ ‘ਚ ਪਲਾਇਨ ਕਰ ਰਹੀ ਹੈ, ਮੌਜੂਦਾ ਹਾਲਾਤ ਇਹ ਹੋ ਗਏ ਨੇ ਕਿ ਸਨਅਤਕਾਰਾਂ ਨੂੰ ਫੈਕਟਰੀਆਂ ਚਲਾਉਣ ਲਈ ਮਜ਼ਦੂਰ ਨਹੀਂ ਮਿਲ ਰਹੇ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਫੈਕਟਰੀਆਂ ਖੋਲ੍ਹਣ ਦੀ ਪਰਮਿਸ਼ਨ ਦੇ ਦਿੱਤੀ ਹੈ ਅਜਿਹੇ ‘ਚ ਫੈਕਟਰੀ ਮਾਲਕ ਲੇਬਰ ਕਿੱਥੋਂ ਲਿਆਉਣ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।

    ਚਰਨਜੀਤ ਵਿਸ਼ਵਕਰਮਾ ਨੇ ਕਿਹਾ ਕਿ ਉੱਥੇ ਹੀ ਜੇਕਰ ਇਨ੍ਹਾਂ ਦਾ ਬਦਲ ਪੰਜਾਬੀ ਲੇਬਰ ਦੀ ਗੱਲ ਕੀਤੀ ਜਾਵੇ ਤਾਂ ਫੈਕਟਰੀ ਮਾਲਕਾਂ ਨੇ ਕਿਹਾ ਹੈ ਕਿ ਪਰਵਾਸੀ ਲੇਬਰ, ਪੰਜਾਬੀ ਲੇਬਰ ਦੇ ਮੁਕਾਬਲੇ ‘ਚ ਜ਼ਿਆਦਾ ਜਲਦੀ ਕੰਮ ਕਰਦੀ ਹੈ ਉੱਥੇ ਹੀ ਫੈਕਟਰੀ ਮਾਲਕਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਸੈਨੇਟਾਇਜ਼ ਕਰਕੇ ਆਪਸ ਵਿੱਚ ਦਾਇਰਾ ਬਣਾ ਕੇ ਅਤੇ ਹੱਥਾਂ ਦੇ ਵਿੱਚ ਗਲੱਬਜ਼ ਆਦਿ ਪਾ ਕੇ ਹੀ ਕੰਮ ਕਰਵਾਇਆ ਜਾਂਦਾ ਹੈ, ਲੁਧਿਆਣਾ ਸਾਈਕਲ ਪਾਰਟਸ ਮੈਨੂਫੈਕਚਰਿੰਗ ਕਰਨ ਵਾਲੇ ਵਿਸ਼ਵਕਰਮਾ ਫ਼ੈਕਟਰੀ ਦੇ ਡਾਇਰੈਕਟਰ ਨੇ ਦੱਸਿਆ ਕਿ ਹੁਣ ਕੰਮ ਦੇ ਆਰਡਰ ਤਾਂ ਆਉਣ ਲੱਗੇ ਨੇ ਪਰ ਲੇਬਰ ਘਟਣ ਲੱਗੀ ਹੈ ਉਨ੍ਹਾਂ ਕਿਹਾ ਕਿ ਆਉਂਦੇ ਮਹੀਨਿਆਂ ਦੇ ਵਿੱਚ ਲੇਬਰ ਦੀ ਪੰਜਾਬ ‘ਚ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਕਿਉਂਕਿ ਆਗਾਮੀ ਸੀਜਨ ਝੋਨੇ ਦਾ ਹੈ ਕਿਸਾਨਾਂ ਨੂੰ ਵੀ ਲੇਬਰ ਦੀ ਲੋੜ ਹੈ।

    LEAVE A REPLY

    Please enter your comment!
    Please enter your name here