ਲੁਧਿਆਣਾ ਤੋਂ ਅਗਵਾ ਕੀਤੇ ਬੱਚੇ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਤੋਂ ਬਰਾਮਦ

    0
    111

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਪੁਲਿਸ ਵੱਲੋਂ ਤਕਰੀਬਨ 45 ਦਿਨ ਪਹਿਲਾਂ ਅਗਵਾ ਹੋਏ ਦੋ ਬੱਚੇ ਯੂਪੀ ਤੋਂ ਬਰਾਮਦ ਕੀਤੇ ਹਨ। ਮੁੰਡਿਆਂ ਦੀ ਚਾਹ ਵਿਚ ਬੱਚਿਆਂ ਨੂੰ ਅਗਵਾ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪਤੀ ਪਤਨੀ ਤੇ ਬੇਟੀ ਨੂੰ ਗ੍ਰਿਫ਼ਤਾਰ ਕੀਤਾ ਹੈ।

    ਤਕਰੀਬਨ ਡੇਢ ਮਹੀਨੇ ਪਹਿਲਾਂ ਢਾਈ ਸਾਲ ਅਤੇ ਛੇ ਸਾਲ ਦੇ ਬੱਚੇ ਨੂੰ ਅਗਵਾ ਕੀਤਾ ਗਿਆ ਸੀ, ਜਿਸ ਨੂੰ ਲੁਧਿਆਣਾ ਪੁਲਿਸ ਵੱਲੋਂ ਸਹੀ ਸਲਾਮਤ ਯੂਪੀ ਤੋਂ ਬਰਾਮਦ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸ਼ਟੀਗੇਸ਼ਨ ਸਿਮਰਤਪਾਲ ਢੀਂਡਸਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਿਸ ਵਿਚ ਲੁਧਿਆਣਾ ਤੋਂ ਅਗਵਾ ਹੋਏ 2 ਬੱਚਿਆਂ ਨੂੰ ਯੂਪੀ ਤੋਂ ਬਰਾਮਦ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਜਿਸ ਦੀਆਂ 2 ਲੜਕੀਆਂ ਹੀ ਹਨ, ਚਾਹੁੰਦਾ ਸੀ ਕਿ ਉਸ ਦੇ ਲੜਕਾ ਹੋਵੇ। ਜਿਸ ਦੀ ਚਾਹ ਵਿਚ ਉਸ ਨੇ ਲੁਧਿਆਣਾ ਤੋਂ ਇਨ੍ਹਾਂ ਦੋ ਬੱਚਿਆਂ ਨੂੰ ਅਗਵਾ ਕੀਤਾ। ਇਸ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਸਹੀ ਸਲਾਮਤ ਯੂਪੀ ਤੋਂ ਬਰਾਮਦ ਕਰ ਲਿਆ ਹੈ।

    ਮੁਲਜਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਰਿਮਾਂਡ ਲੈ ਕੇ ਜਾਂਚ ਕੀਤੀ ਜਾਵੇਗੀ ਕਿ ਪਹਿਲਾਂ ਕੋਈ ਅਪਰਾਧਕ ਰਿਕਾਰਡ ਤਾਂ ਨਹੀਂ।

    LEAVE A REPLY

    Please enter your comment!
    Please enter your name here