ਲੁਧਿਆਣਾ ‘ਚ ਪਰਿਵਾਰ ਸਮੇਤ ਘਰੋਂ ਕੱਢਣ ‘ਤੇ ਪ੍ਰਵਾਸੀ ਮਜ਼ਦੂਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

    0
    158

    ਲੁਧਿਆਣਾ, ਜਨਗਾਥਾ ਟਾਇਮਜ਼ : (ਸਿਮਰਨ)

    ਲੁਧਿਆਣਾ : ਲੁਧਿਆਣਾ ਵਿਚ ਇਕ ਮਕਾਨ ਮਾਲਕ ਵੱਲੋਂ ਕਿਰਾਏਦਾਰਾਂ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ। ਕਿਰਾਏਦਾਰ ਪ੍ਰਵਾਸੀ ਮਜ਼ਦੂਰ ਤੇ ਉਸਦਾ ਪਰਿਵਾਰ ਹੈ ਜਿਸ ਵਿਚ ਪਤਨੀ ਤੇ ਦੋ ਛੋਟੇ ਬੱਚੇ ਸ਼ਾਮਲ ਹਨ। ਘਰੋਂ ਬਾਹਰ ਸੜਕ ‘ਤੇ ਰਹਿਣ ਲਈ ਮਜ਼ਬੂਰ ਤਪਦੀ ਗਰਮੀ ਤੇ ਭੁੱਖ ਪਿਆਸ ਕਾਰਨ ਇਹ ਪਰਿਵਾਰ ਸੰਘਰਸ਼ ਕਰ ਰਿਹਾ ਸੀ ਤੇ ਹਾਲਾਤਾਂ ਤੋਂ ਦੁਖੀ ਹੋ ਕੇ ਪ੍ਰਵਾਸੀ ਮਜ਼ਦੂਰ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਕੁੱਝ ਲੋਕਾਂ ਨੇ ਐਂਬੂਲੈਂਸ ਸੱਦ ਕੇ ਪਰਿਵਾਰ ਦੀ ਮੱਦਦ ਕੀਤੀ।

    ਪਰਿਵਾਰ ਨੇ ਦੱਸਿਆ ਮਾਲਕ ਨੇ ਜੋ ਮੋਹਲਤ ਦਿੱਤੀ ਸੀ, ਉਸ ਮੁਤਾਬਕ ਅਸੀਂ ਕਿਰਾਇਆ ਨਹੀਂ ਭਰ ਸਕੇ ਜਿਸ ਕਾਰਨ ਉਸਨੇ ਸਾਨੂੰ ਮਕਾਨ ਵਿਚੋਂ ਬਾਹਰ ਕੱਢ ਦਿੱਤਾ। ਉਸਨੇ ਦੱਸਿਆ ਕਿ ਸਾਰਾ ਪਰਿਵਾਰ ਭੁੱਖ ਪਿਆਸ ਨਾਲ ਤੜਪ ਰਿਹਾ ਸੀ ਜਿਸ ਦੌਰਾਨ ਹੀ ਉਸਦੇ ਪਤੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਪਰ ਸਹੀ ਸਮੇਂ ‘ਤ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਉਸਦੀ ਜਾਨ ਬਚ ਗਈ।

    LEAVE A REPLY

    Please enter your comment!
    Please enter your name here