ਲਾਕਡਾਊਨ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਝੰਬਿਆ, ਹਰ ਰੋਜ਼ 112 ਕਰੋੜ ਦਾ ਨੁਕਸਾਨ !

    0
    160

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਕੋਰੋਨਾ ਸੰਕਰਮਣ ਕਾਰਨ ਸੂਬੇ ‘ਚ ਕਰਫਿਊ ਤੇ ਲਾਕਡਾਊਨ ਲਾਗੂ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਪੰਜਾਬ ਨੂੰ ਮਾਰਚ-ਅਪਰੈਲ ਵਿੱਚ 4,256 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਤੋਂ ਆਰਥਿਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਜ ਸਰਕਾਰ ਨੂੰ ਕਰਫਿਊ ਦੌਰਾਨ ਹਰ ਦਿਨ ਮਾਲੀਆ 112 ਕਰੋੜ ਰੁਪਏ ਦਾ ਘਾਟਾ ਪਿਆ। ਅਪਰੈਲ ‘ਚ ਘਾਟਾ 3,360 ਕਰੋੜ ਰੁਪਏ ਰਿਹਾ।

    ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਫਿਊ ਦੌਰਾਨ ਸਿਰਫ਼ ਸ਼ਰਾਬ ਨਾਲ ਹੀ ਹਰ ਰੋਜ਼ 15 ਕਰੋੜ ਦਾ ਨੁਕਸਾਨ ਹੋਇਆ। ਮਾਰਚ ਵਿੱਚ ਸਿਰਫ਼ 8 ਦਿਨਾਂ ਵਿੱਚ ਸਰਕਾਰ ਨੂੰ 895.99 ਕਰੋੜ ਰੁਪਏ ਦਾ ਘਾਟਾ ਪਿਆ। ਇਨ੍ਹਾਂ ਵਿੱਚ ਸ਼ਰਾਬ ਨਾਲ 138.93 ਕਰੋੜ, ਮੋਟਰ ਵਾਹਨ ਟੈਕਸ ਵਜੋਂ 52.8 ਕਰੋੜ, ਸਟੈਂਪ ਡਿਊਟੀ ਤੋਂ 58.4 ਕਰੋੜ ਰੁਪਏ, ਪੈਟਰੋਲੀਅਮ ਉਤਪਾਦਾਂ ‘ਤੇ ਵੈਟ ਤੋਂ 124 ਕਰੋੜ, ਬਿਜਲੀ ਡਿਊਟੀ ਤੇ ਜੀਐੱਸਟੀ ਤੋਂ 64.8 ਗ਼ੈਰ ਟੈਕਸ ਮਾਲੀਆ 104.53 ਕਰੋੜ ਤੇ ਵਜੋਂ 352.53 ਕਰੋੜ ਰੁਪਏ ਦਾ ਨੁਕਸਾਨ ਸ਼ਾਮਲ ਹੈ।

    ਅਪਰੈਲ ਵਿੱਚ ਇਹ ਅੰਕੜਾ 3360 ਕਰੋੜ ਰੁਪਏ ਰਿਹਾ। ਕੇਂਦਰ ਤੋਂ ਜੀਐੱਸਟੀ ਦੀ 4365.37 ਕਰੋੜ ਦੀ ਅਦਾਇਗੀ ਅਜੇ ਬਾਕੀ ਹੈ। ਸਰਕਾਰ ਸ਼ਰਾਬ ‘ਤੇ ਕੋਵਿਡ ਸੈੱਸ ਲਾ ਸਕਦੀ ਹੈ। ਕਰਫਿਊ ਨਾਲ ਪੰਜਾਬ ‘ਚ ਉਦਯੋਗਾਂ ਤੇ ਹੋਰ ਕਾਰੋਬਾਰਾਂ ਦੇ ਬੰਦ ਹੋਣ ਕਾਰਨ ਵਿੱਚ ਬਿਜਲੀ ਦੀ ਖ਼ਪਤ ਨੂੰ ਘਟ ਹੋਈ। ਇਸ ਨਾਲ ਪਾਵਰ ਕਾਰਪੋਰੇਸ਼ਨ ਨੂੰ 900 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਦਯੋਗ ਸ਼ੁਰੂ ਹੋਣ ਤਕ, ਬੋਰਡ ਨੂੰ ਹਰ ਦਿਨ ਤਕਰੀਬਨ 30 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ।

    LEAVE A REPLY

    Please enter your comment!
    Please enter your name here