ਲਾਕਡਾਊਨ ਦੌਰਾਨ ਚੋਰੀ ਨਾਲ ਵੇਚੀ ਜਾ ਰਹੀ ਹੈ ਸ਼ਰਾਬ !

    0
    155

    ਮੋਹਾਲੀ, ਜਨਗਾਥਾ ਟਾਇਮਜ਼ : (ਸਿਮਰਨ)

    ਮੋਹਾਲੀ : ਕੋਰੋਨਾ ਦੀ ਲਾਗ ਨੇ ਸਾਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਇਸੇ ਕਰਕੇ ਭਾਰਤ ਦੇ ਸਾਰੇ ਸੂਬਿਆਂ ਵਿਚ ਲਾਕਡਾਊਨ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਲਾਕਡਾਊਨ ਦੇ ਨਾਲ ਕਰਫ਼ਿਊ ਵੀ ਲਗਾਇਆ ਹੋਇਆ ਹੈ।

    ਪੁਲਿਸ ਨੇ ਪੂਰੇ ਸੂਬੇ ਵਿਚ ਨਾਕੇਬੰਦੀ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਮੋਹਾਲੀ ਵਿਚ ਸ਼ਰਾਬ ਦੇ ਠੇਕਿਆਂ ‘ਤੇ  ਚੋਰੀ ਨਾਲ ਸ਼ਰਾਬ ਵੇਚੀ ਜਾ ਰਹੀ ਹੈ ਅਤੇ ਇਸ ਚੋਰੀ ਸ਼ਰਾਬ ਵੇਚਣ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋ ਗਈਆਂ ਹਨ। ਇਸ ਦੌਰਾਨ ਸ਼ਰਾਬ ਖ਼ਰੀਦਣ ਵਾਲੇ ਵੀ ਕੈਮਰੇ ਨੂੰ ਵੇਖ ਭੱਜਦੇ ਦਿਖਾਈ ਦਿੱਤੇ ਹਨ।

     

    ਇਕ ਪਾਸੇ ਕਰਫ਼ਿਊ ਜਾਰੀ ਹੈ ਉੱਥੇ ਹੀ ਸ਼ਰਾਬ ਦੇ ਕਾਰੋਬਾਰੀ ਚੋਰੀ ਸ਼ਰਾਬ ਵੇਚ ਰਹੇ ਹਨ। ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 152 ਹੋ ਗਈ ਹੈ। ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਿਹਾ ਹੈ।

    LEAVE A REPLY

    Please enter your comment!
    Please enter your name here