ਲਾਕਡਾਊਨ ‘ਚ ਖੋਲ੍ਹਿਆ ਸਕੂਲ, ਕਮਰੇ ‘ਚ ਬੰਦ ਸੀ 15 ਟੀਚਰ ਅਤੇ ਜਮਾਤ ‘ਚ ਬੈਠੇ ਸਨ ਬੱਚੇ !

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਸੀਐੱਮ ਸਿਟੀ ਵਿਚ ਲਾਕਡਾਊਨ ਦੇ ਬਾਵਜੂਦ ਇਕ ਸਕੂਲ ਖੋਲ੍ਹਿਆ ਗਿਆ ਅਤੇ ਬੱਚੇ ਵੀ ਸਕੂਲ ਵਿੱਚ ਮੌਜੂਦ ਸਨ। ਮਾਮਲਾ ਸੁਭਾਸ਼ ਗੇਟ ਵਿਖੇ ਸਥਿਤ ਐੱਸਬੀ ਮਿਸ਼ਨ ਸਕੂਲ ਦਾ ਹੈ। ਕਿਸੇ ਨੇ ਸਕੂਲ ਖੁੱਲ੍ਹਣ ਬਾਰੇ ਜਾਣਕਾਰੀ ਦਿੱਤੀ। ਜਦੋਂ ਸਿੱਖਿਆ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਬੱਚੇ ਕਲਾਸ ਵਿਚ ਬੈਠ ਕੇ ਪੜ੍ਹ ਰਹੇ ਸਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਨੂੰ ਜਦੋਂ ਅਧਿਆਪਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਕੋਈ ਗੱਲ ਨਾ ਆਈ। ਇਕ ਕਮਰਾ ਬੰਦ ਸੀ ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਅੰਦਰ ਲਗਭਗ 15 ਅਧਿਆਪਕ ਬੰਦ ਸਨ। ਉਨ੍ਹਾਂ ਨੂੰ ਵੀ ਬਾਹਰ ਕੱਢਿਆ ਗਿਆ।

    ਦੱਸਣਯੋਗ ਹੈ ਕਿ ਲਾਕਡਾਊਨ ਕਰਕੇ ਹਰਿਆਣਾ ਵਿਚ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਬੰਦ ਕਰਨ ਦੇ ਆਦੇਸ਼ ਸਨ। ਇਨ੍ਹਾਂ ਹੁਕਮਾਂ ਦੇ ਬਾਵਜੂਦ ਸਕੂਲ ਮੈਨੇਜਮੈਂਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਬੁਲਾਇਆ ਸੀ। ਕਿਸੇ ਨੇ ਪੁਲਿਸ ਅਤੇ ਸਿਖਿਆ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਸੀ ਕਾਫ਼ੀ ਗਿਣਤੀ ਵਿਚ ਬੱਚੇ ਅਤੇ ਅਧਿਆਪਕ ਸਕੂਲ ਵਿਚ ਆਏ ਹਨ। ਸੂਚਨਾ ਮਿਲਣ ‘ਤੇ ਸਿਖਿਆ ਅਧਿਕਾਰੀ ਰਵਿੰਦਰ ਚੌਧਰੀ, ਸੀਡਬਲਿਊਸੀ ਚੇਅਰਮੈਨ ਸਮੇਤ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਉਤੇ ਪੁੱਜੇ।

    ਸਕੂਲ ਮੈਨੇਜਮੈਂਟ ਕਮੇਟੀ ਨੇ ਅਜੀਬ ਦਲੀਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਕਿਤਾਬਾਂ ਲੈਣ ਲਈ ਆਏ ਸਨ। ਪਰ ਸਕੂਲ ਮੈਨੇਜਮੈਂਟ ਦੀ ਇਹ ਦਲੀਲ ਉਸ ਵੇਲੇ ਝੂਠੀ ਸਾਬਤ ਹੋ ਗਈ ਜਦੋਂ ਵੱਖਰੀ ਕਲਾਸ ਵਿਚ ਬੱਚਿਆਂ ਨੂੰ ਬਿਠਾਇਆ ਹੋਇਆ ਸੀ ਅਤੇ ਜਮਾਤ ਵਿਚ ਬੱਚੇ ਬਿਨਾਂ ਮਾਸਕ ਤੋਂ ਬੈਠੇ ਹੋਏ ਸਨ। ਕੁੱਝ ਕਮਰਿਆਂ ਨੂੰ ਬਾਹਰੋਂ ਤਾਲਾ ਲਗਾ ਕੇ ਪੜਾਈ ਕਰਵਾਈ ਜਾ ਰਹੀ ਸੀ।

    ਦੱਸਣਯੋਗ ਹੈ ਕਿ ਸੀਐੱਮ ਸਿਟੀ ਕਰਨਾਲ ਵਿਚ ਹੁਣ ਤੱਕ ਕੋਰੋਨਾ ਪਾਜ਼ਿਟਿਵ ਦੇ 6 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 5 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿਚ ਇਕ ਮੌਤ ਵੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਸਕੂਲ ਖੋਲਣਾ ਵੱਡੀ ਲਾਪਰਵਾਹੀ ਹੈ। ਸਿਖਿਆ ਵਿਭਾਗ ਨੇ ਸਕੂਲ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਹੈ।

    LEAVE A REPLY

    Please enter your comment!
    Please enter your name here