ਲਾਕਡਾਊਨ ‘ਚ ਕਣਕ ਖ਼ਰੀਦ ਦਾ ਰਿਕਾਰਡ, ਟੌਪ 5 ਸੂਬਿਆਂ ‘ਚ ਪੰਜਾਬ ਦੀ ਸਰਦਾਰੀ !

    0
    133

    ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਕੋਰੋਨਾਵਾਇਰਸ ਦੇ ਮੁਸ਼ਕਲ ਸਮੇਂ ਵਿੱਚ ਵੀ ਦੇਸ਼ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਰੰਗ ਲਿਆਈ ਤੇ ਰਿਕਾਰਡ ਕਣਕ ਪੈਦਾਵਾਰ ਕੀਤੀ ਗਈ। ਹੁਣ ਸਰਕਾਰ ਨੇ ਕਣਕ ਦੀ ਰਿਕਾਰਡ ਖ਼ਰੀਦ ਕਰਕੇ ਕਿਸਾਨਾਂ ਤੱਕ ਉਨ੍ਹਾਂ ਦੀ ਮਿਹਨਤ ਦਾ ਪੈਸਾ ਵੀ ਪਹੁੰਚਾਇਆ। ਖ਼ਬਰ ਹੈ ਕਿ ਕੋਵਿਡ-19 ਕਰਕੇ ਦੇਸ਼ ਵਿਆਪੀ ਲਾਕਡਾਊਨ ਕਾਰਨ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸਰਕਾਰੀ ਏਜੰਸੀਆਂ ਨੇ 24 ਮਈ ਤੱਕ 341.56 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ, ਜਦੋਂਕਿ ਪਿਛਲੇ ਸਾਲ 341.31 ਲੱਖ ਮੀਟ੍ਰਿਕ ਟਨ ਸੀ। ਸਭ ਤੋਂ ਵੱਧ ਖਰੀਦ ਪੰਜਾਬ ਤੋਂ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦਾ ਨਾਂ ਆਉਂਦਾ ਹੈ।

    ਕਣਕ ਦੀ ਵਾਢੀ ਆਮ ਤੌਰ ‘ਤੇ ਮਾਰਚ ਦੇ ਅਖ਼ੀਰ ਵਿੱਚ ਸ਼ੁਰੂ ਹੁੰਦੀ ਹੈ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸਰਕਾਰੀ ਏਜੰਸੀਆਂ ਦੁਆਰਾ ਖ਼ਰੀਦ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, 24 ਤੇ 25 ਮਾਰਚ ਦੀ ਅੱਧੀ ਰਾਤ ਤੋਂ ਦੇਸ਼ ਵਿਆਪੀ ਲਾਕਡਾਊਨ ਸ਼ੁਰੂ ਹੋਣ ਕਾਰਨ ਸਾਰੀਆਂ ਗਤੀਵਿਧੀਆਂ ਰੁਕ ਗਈਆਂ ਸੀ। ਇਸ ਦੌਰਾਨ ਫਸਲ ਪੱਕ ਗਈ ਸੀ ਤੇ ਵਾਢੀ ਲਈ ਤਿਆਰ ਸੀ। ਅਜਿਹੀ ਸਥਿਤੀ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਲਾਕਡਾਊਨ ਦੌਰਾਨ ਖੇਤੀਬਾੜੀ ਤੇ ਇਸ ਨਾਲ ਸੰਬੰਧਤ ਗਤੀਵਿਧੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ।

    ਸਰਕਾਰ ਨੇ ਅਜਿਹੇ ਕਦਮ ਚੁੱਕੇ :

    ਸੱਭ ਤੋਂ ਵੱਡੀ ਚੁਣੌਤੀ ਮਹਾਮਾਰੀ ਦੌਰਾਨ ਪੂਰੀ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਲਾਗੂ ਕਰਨਾ ਸੀ। ਇਸ ਚੁਣੌਤੀ ਨੂੰ ਹੱਲ ਕਰਨ ਲਈ ਯੋਜਨਾਬੱਧ ਬਹੁ-ਪੱਧਰੀ ਰਣਨੀਤੀ ਬਣਾਈ ਗਈ। ਤਕਨਾਲੋਜੀ ਦੇ ਜ਼ਰੀਏ ਲੋਕਾਂ ਨੂੰ ਸੰਕਰਮਣ ਰੋਕਣ ਤੇ ਆਪਸੀ ਦੂਰੀ ਬਣਾਈ ਰੱਖਣ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਗਿਆ। ਖ਼ਰੀਦ ਦੌਰਾਨ ਕਿਸਾਨਾਂ ਦੀ ਭੀੜ ਤੋਂ ਬਚਣ ਲਈ ਮੰਡੀਆਂ ਦੀ ਗਿਣਤੀ ਵਧਾਈ ਗਈ।

    ਗ੍ਰਾਮ ਪੰਚਾਇਤ ਪੱਧਰ ‘ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਨਵੇਂ ਕੇਂਦਰ ਸਥਾਪਤ ਕੀਤੇ ਗਏ ਤੇ ਇਨ੍ਹਾਂ ਦੀ ਗਿਣਤੀ 1836 ਤੋਂ 3681, ਹਰਿਆਣਾ ਵਿੱਚ 599 ਤੋਂ 1800 ਤੇ ਮੱਧ ਪ੍ਰਦੇਸ਼ ਵਿੱਚ 3545 ਤੋਂ 4494 ਹੋ ਗਈ। ਖ਼ਾਸਕਰ ਪੰਜਾਬ ਵਰਗੇ ਕਣਕ-ਖ਼ਰੀਦਣ ਵਾਲੇ ਵੱਡੇ ਸੂਬੇ ‘ਚ ਤਕਨਾਲੋਜੀ ਦੀ ਵਰਤੋਂ ਕਰਦਿਆਂ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲ ਲਿਆਉਣ ਲਈ ਖਾਸ ਤਾਰੀਖ਼ਾਂ ਤੇ ਸਲੋਟ ਪ੍ਰਦਾਨ ਕੀਤੇ ਗਏ ਜਿਸ ਨਾਲ ਖ਼ਰੀਦ ਕੇਂਦਰਾਂ ਵਿੱਚ ਭੀੜ-ਭੜੱਕਾ ਹੋਣ ਤੋਂ ਬਚਿਆ ਜਾ ਸਕੇ। ਇਨ੍ਹਾਂ ਕੇਂਦਰਾਂ ‘ਤੇ ਨਿਯਮਤ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਤੇ ਸਫ਼ਾਈ ਦੇ ਕੰਮ ਵੀ ਨਿਯਮਤ ਤੌਰ’ ਤੇ ਜਾਰੀ ਰੱਖੇ ਗਏ।

    ਕੋਰੋਨਾਵਾਇਰਸ ਦੇ ਫੈਲਣ ਤੋਂ ਇਲਾਵਾ, ਕਣਕ ਦੀ ਖ਼ਰੀਦ ਪ੍ਰਕਿਰਿਆ ਵਿਚ ਏਜੰਸੀਆਂ ਲਈ ਤਿੰਨ ਹੋਰ ਵੱਡੀਆਂ ਚੁਣੌਤੀਆਂ ਸੀ। ਸਾਰੀਆਂ ਜੂਟ ਮਿੱਲਾਂ ਦੇ ਬੰਦ ਹੋਣ ਕਾਰਨ ਜੂਟ ਦੀਆਂ ਬੋਰੀਆਂ ਦਾ ਉਤਪਾਦਨ ਰੁਕ ਗਿਆ, ਜਿਸ ਕਾਰਨ ਖ਼ਰੀਦੀ ਗਈ ਕਣਕ ਨੂੰ ਭਰਨ ਲਈ ਬੋਰੀਆਂ ਉਪਲੱਬਧ ਨਹੀਂ ਹੋਈਆਂ। ਇਸ ਕੇਸ ਵਿੱਚ ਸਖ਼ਤ ਗੁਣਵੱਤਾ ਦੇ ਮਿਆਰਾਂ ਨਾਲ ਤਿਆਰ ਪਲਾਸਟਿਕ ਬੈਗ ਦੀ ਵਰਤੋਂ ਕਰਕੇ ਇਸ ਨਾਲ ਨਜਿੱਠਿਆ ਗਿਆ।

    ਕਣਕ ਪੈਦਾ ਕਰਨ ਵਾਲੇ ਸਾਰੇ ਪ੍ਰਮੁੱਖ ਸੂਬਿਆਂ ਵਿੱਚ ਬੇਮੌਸਮੀ ਬਾਰਸ਼ ਕਾਰਨ ਖੁੱਲੀ ਕਣਕ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਿਹਾ। ਕਿਸਾਨਾਂ ਨੂੰ ਦਰਪੇਸ਼ ਸਮੱਸਿਆ ਇਹ ਰਹੀ ਕਿ ਜੇਕਰ ਕਣਕ ਥੋੜੀ ਜਿਹੀ ਖ਼ਰਾਬ ਹੋ ਜਾਂਦੀ ਹੈ, ਤਾਂ ਇਹ ਖ਼ਰੀਦ ਪ੍ਰਕਿਰਿਆ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਰਹੇਗੀ ਅਤੇ ਅਜਿਹੀ ਸਥਿਤੀ ਵਿਚ ਕਣਕ ਨੂੰ ਵੇਚਿਆ ਨਹੀਂ ਜਾਵੇਗਾ।

    ਭਾਰਤ ਸਰਕਾਰ ਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੇ ਤੁਰੰਤ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਬਾਹਰ ਕੱਢਣ ਲਈ ਕਦਮ ਚੁੱਕੇ ਅਤੇ ਉਪਜ ਦੇ ਕੁਆਲਟੀ ਮਾਪਦੰਡਾਂ ਦੀ ਮੁੜ ਸਥਾਪਨਾ ਕੀਤੀ ਤਾਂ ਜੋ ਖ਼ਪਤਕਾਰਾਂ ਲਈ ਘੱਟੋ ਘੱਟ ਗੁਣਵੱਤਾ ਵਾਲੀਆਂ ਅਜਿਹੀ ਕਣਕ ਦੀ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ।

    ਤੀਜੀ ਵੱਡੀ ਚੁਣੌਤੀ ਕੋਰੋਨਾਵਾਇਰਸ ਬਾਰੇ ਆਮ ਲੋਕਾਂ ਵਿੱਚ ਪੈਦਾ ਹੋਈ ਕਿਰਤ ਅਤੇ ਡਰ ਸੀ। ਸੂਬਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ‘ਤੇ ਵੱਖ-ਵੱਖ ਪ੍ਰਭਾਵਸ਼ਾਲੀ ਉਪਾਵਾਂ ਰਾਹੀਂ ਇਸ ਦਾ ਹੱਲ ਕੱਢਿਆ। ਸਾਰੇ ਮਜ਼ਦੂਰਾਂ ਨੂੰ ਢੁਕਵੀਂ ਸੁਰੱਖਿਆ ਸਮੱਗਰੀ ਜਿਵੇਂ ਕਿ ਮਾਸਕ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਲਈ ਕਈ ਹੋਰ ਸਾਵਧਾਨੀ ਉਪਾਅ ਵੀ ਕੀਤੇ ਗਏ।

    ਟੌਪ ਦੇ 9 ਸੂਬਿਆਂ ਦੀ ਸੂਚੀ ਜਿਨ੍ਹਾਂ ‘ਚ 24 ਮਈ ਤੱਕ ਕਣਕ ਦੀ ਖ਼ਰੀਦ ਸੱਭ ਤੋਂ ਜ਼ਿਆਦਾ ਹੋਈ (ਲੱਖ ਮੀਟ੍ਰਿਕ ਟਨ ਵਿਚ)

    ਪੰਜਾਬ: 125.84

    ਮੱਧ ਪ੍ਰਦੇਸ਼: 113.38

    ਹਰਿਆਣਾ: 70.65

    ਉੱਤਰ ਪ੍ਰਦੇਸ਼: 20.39

    ਰਾਜਸਥਾਨ: 10.63

    ਉਤਰਾਖੰਡ: 0.3.11

    ਗੁਜਰਾਤ: 0.21

    ਚੰਡੀਗੜ੍ਹ: 0.12

    ਐਚਪੀ: 0.03

    ਕੁੱਲ: 341.56

    LEAVE A REPLY

    Please enter your comment!
    Please enter your name here