ਲਹਿਰਾਗਾਗਾ ਵਿਚ ਟੈੱਟ ਪਾਸ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ !

    0
    114

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਲਹਿਰਾਗਾਗਾ : ਲਹਿਰਾਗਾਗਾ ਦੇ ਪਿੰਡ ਖੋਖਰ ਖੁਰਦ ਦਾ ਈਟੀਟੀ ਟੈੱਟ ਪਾਸ ਅਧਿਆਪਕ ਤੇਜਿੰਦਰ ਸਿੰਘ 24 ਸਾਲਾ ਨੇ ਰੁਜ਼ਗਾਰ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰ ਲਈ ਹੈ। ਨੌਕਰੀ ਨਾ ਮਿਲਣ ਕਾਰਨ ਨੌਜਵਾਨ ਪ੍ਰੇਸ਼ਾਨ ਚੱਲ ਰਿਹਾ ਸੀ। ਪਰਿਵਾਰ ਨੇ ਕਿਹਾ ਕਿ ਨੌਕਰੀ ਨਾ ਮਿਲਣ ਕਰਕੇ ਉਸਨੇ ਖੁਦਕੁਸ਼ੀ ਕੀਤੀ ਹੈ।

    ਪਰਿਵਾਰ ਨੇ ਦੱਸਿਆ ਕਿ ਉਸਨੇ ਨੌਕਰੀ ਲਈ ਬਹੁਤ ਵਾਰ ਅਪਲਾਈ ਕੀਤਾ ਸੀ। ਇਸ ਨੌਜਵਾਨ ਨੇ ਦੁਕਾਨ ਵੀ ਕੀਤੀ ਸੀ ਪਰ ਉਹ ਵੀ ਫੇਲ ਹੋ ਗਈ। ਆਖ਼ਿਰਕਾਰ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ।ਪੁਲਿਸ ਨੇ ਮਾਮਲਾ ਦਰਜ ਕਰ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

    LEAVE A REPLY

    Please enter your comment!
    Please enter your name here