ਮਾਪਿਆਂ ਨੇ ਸਕੂਲਾਂ ਖ਼ਿਲਾਫ਼ ਸ਼ਿਕਾਇਤਾਂ ਦੀ ਲਾਈ ਝੜੀ !

    0
    102

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਰ ਰੋਜ਼ ਮਾਪਿਆਂ ਵੱਲੋਂ ਸਕੂਲਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਮਾਪਿਆਂ ਨੇ ਸਕੂਲਾਂ ਖ਼ਿਲਾਫ਼ ਫ਼ੀਸ ਰੈਗੂਲੇਟਰੀ ਬਾਡੀ ਨੂੰ ਸ਼ਿਕਾਇਤਾਂ ਦੇਣ ਦੀ ਝੜੀ ਲਾ ਦਿੱਤੀ ਹੈ।

    ਮਾਪਿਆਂ ਦੀ ਐਸੋੋਸੀਏਸ਼ਨ ਦੇੇ ਪ੍ਰਧਾਨ ਨਿਤਿਨ ਗੋਇਲ ਦਾ ਕਹਿਣਾ ਹੈ ਕਿ ਮਾਪਿਆਂ ਨੇ ਫ਼ੈਸਲਾ ਕੀਤਾ ਹੈ ਕਿ ਇਕੱਲੇ-ਇਕੱਲੇ ਸ਼ਿਕਾਇਤ ਦਰਜ ਕਰਵਾਉਣ ਦੀ ਬਜਾਇ ਇਕੱਠੇ ਹੋ ਕੇ ਸ਼ਿਕਾਇਤਾਂ ਦਿੱਤੀਆਂ ਜਾਣ ਤਾਂ ਕਿ ਕਿਸੇ ਦੇ ਬੱਚੇ ਨੂੰ ਨਾਜਾਇਜ਼਼ ਤੰਗ ਨਾ ਕੀਤਾ ਜਾ ਸਕੇੇ।

    ਹਰ ਰੋਜ਼ ਅਲੱਗ ਅਲੱਗ ਸਕੂਲਾਂ ਦੇ ਬਾਹਰ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਸੇਂਟ ਸੋਲਜਰ ਇੰਟਰਨੈਸ਼ਨਲ ਸਕੂਲ, ਸੈੈਕਟਰ 28 ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ 100 ਤੋਂ ਵੱਧ ਮਾਪਿਆਂ ਵੱਲੋਂ ਫ਼ੀਸ ਰੈਗੂਲੇਟਰੀ ਬਾਡੀ ਨੂੰ ਸ਼ਿਕਾਇਤ ਸੌਂਪੀ ਗਈ।

    ਇਸ ਤੋਂ ਪਹਿਲਾਂ ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ, ਸੌਪਿਨ ਸਕੂਲ, ਅਤੇ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਖਿਲ਼ਾਫ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ।

    ਮਾਾਪਿਆਂ ਦਾ ਕਹਿਣਾ ਹੈ ਕਿ ਇਹ ਸਕੂਲ ਟਿਊਸ਼ਨ ਫ਼ੀਸ ਦੀ ਜਗ੍ਹਾ ਸਾਰੀ ਫ਼ੀਸ ਲੈਣ ਉੱੱਤੇ ਉਤਾਰੂ ਹਨ ਅਤੇ ਸਕੂਲ ਸਿੱਖਿਆ ਵਿਭਾਗ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂਂ ਦੀ ਉਲੰਘਣਾ ਕਰ ਰਹੇ ਹਨ। ਉਹਨਾਂ ਦਾਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਿੱਚ ਵੀ ਸਕੂਲਾਂ ਦੁਆਰਾ ਫ਼ੀਸਾਂ ਵਿੱਚ ਨਾਜਾਇਜ਼਼ ਵਾਧਾ ਕੀਤਾ ਗਿਆ ਹੈ ਅਤੇ ਇਹ ਵਾਪਸ ਹੋਣਾ ਚਾਹੀਦਾ ਹੈ।

    ਸ਼ਿਸ਼ੂ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 22 ਦੇ ਬਾਹਰ ਮਾਪੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਨੇ ਸਕੂਲ ਨੂੰ ਵੀ ਮੰਗ ਪੱਤਰ ਦੇ ਕੇ ਫ਼ੀਸ ਦੇ ਵਿਭਾਜਨ ਬਾਰੇੇ ਜਾਣਕਾਰੀ ਦੀ ਮੰੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕੂੂਲ ਪ੍ਰਸ਼ਾਸਨ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਸੋ ਮਾਪੇ ਸਕੂਲ ਦੇ ਗੇਟ ‘ਤੇ ਮੰਗ ਪੱਤਰ ਚਿਪਕਾ ਆਏ।

    ਅਭੈ ਸਿੰਘ (ਵਿਦਿਆਰਥੀ ਦਾ ਪਿਤਾ) ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਉਹਨਾਂ ਦੀ ਨੌਕਰੀ ਚਲੀ ਗਈ। ਅਜਿਹੇ ਹਾਲਾਤਾਂ ਕਰਕੇ ਬਹੁੁਤ ਸਾਰੇ ਮਾਪਿਆਂ ਲਈ ਫ਼ੀਸ ਦਾ ਖ਼ਰਚਾ ਚੁੱਕਣਾ ਔਖਾ ਹੋ ਗਿਆ ਹੈ ਹੈ ਅਤੇ ਸਕੂਲ ਟਿਊਸ਼ਨ ਫ਼ੀਸ ਦੀ ਸਹੀ ਜਾਣਕਾਰੀ ਵੀ ਨਹੀਂ ਦੇ ਰਹੇੇ।

    15 ਜੂਨ ਨੂੰ ਹੋਣ ਵਾਲੀ ਫੀਸ ਰੈਗੂਲੇਟਰੀ ਬਾਡੀ ਦੀ ਮੀਟਿੰਗ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here