ਰੋਟਰੀ ਕਲੱਬ ਨੇ ਜ਼ਿਲ੍ਹਾ ਨਸ਼ਾ ਮੁਕਤੀ ਤੇ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਮਨਾਇਆ ਵੂਮੈਨ ਦਿਵਸ

    0
    148

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਰਜਿੰਦਰ ਮੋਦਗਿਲ ਪ੍ਰਧਾਨ ਰੋਟਰੀ ਕਲੱਬ ਹੁਸ਼ਿਆਰਪੁਰ ਜੀ ਦੀ ਪ੍ਰਧਾਨਗੀ ਹੇਠ ਯੋਗੇਸ਼ ਚੰਦਰ ਸਕੱਤਰ ਕਮ ਐਕਟੀਵਿਟੀ ਚੇਅਰਮੈਨ, ਅਸ਼ੋਕ ਜੈਨ ਰਵੀ ਜੈਨ, ਸੁਮਨ ਨਈਅਰ ਤੇ ਰੀਹੈਬਲੀਟੇਸ਼ਨ ਸੈਂਟਰ ਦੇ ਮੈਡੀਕਲ ਅਫ਼ਸਰ ਕਮ ਨੋਡਲ ਅਫ਼ਸਰ ਓਟ ਡਾ. ਗੁਰਵਿੰਦਰ ਸਿੰਘ ਜੀ ਦੀ ਹਾਜਰੀ ਵਿੱਚ ਵੂਮੈਨ ਦਿਵਸ ਮਨਾਇਆ ਗਿਆ। ਜਿਸ ਵਿੱਚ ਮਿਸ਼ਨ ਤੰਦਰੁਸਤ ਨਸ਼ਾ ਮੁਕਤ ਪੰਜਾਬ ਤਹਿਤ ਨਸ਼ਾਖੋਰੀ ਵਿਰੁੱਧ ਤੇ ਇਸ ਦੇ ਇਲਾਜ਼ ਬਾਰੇ ਵਧੀਆ ਸੇਵਾਵਾਂ ਨਿਭਾਅ ਰਹੀਆਂ ਵੂਮੈਨ ਨੂੰ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ‘ਤੇ ਨਿਸ਼ਾ ਰਾਣੀ ਮੈਨੇਜਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਜੋ ਕਿ ਇਸ ਕੇਂਦਰ ਵਿੱਚ ਪਿਛਲੇ 06 ਸਾਲਾ ਤੋਂ ਇਸ ਕੇਂਦਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਨਿਸ਼ਾ ਰਾਣੀ ਆਪਣੇ ਕੰਮ ਤੋਂ ਇਲਾਵਾਂ ਮਰੀਜ਼ ਹਿੱਤ ਤੇ ਜਨਤਕ ਥਾਵਾਂ ‘ਤੇ ਵੀ ਨਸ਼ਾਖੋਰੀ ਤੇ ਐਚ.ਆਈ.ਵੀ. ਏਡਜ਼ ਦੇ ਵਿਸ਼ੇ ਤੇ ਜਾਗਰੁਕਤਾ ਸੈਮੀਨਾਰ ਕਰਦੇ ਰਹਿੰਦੇ ਹਨ। ਮਿਸ ਸੰਦੀਪ ਕੁਮਾਰੀ ਕਾਉਂਸਲਰ ਤੇ ਮਿਸ ਹਰਦੀਪ ਕੌਰ ਸਟਾਫ਼ ਨਰਸ ਓਟ ਨਸ਼ਾਖੋਰੀ ਦੇ ਇਲਾਜ਼ ਅਧੀਨ ਓ.ਓ.ਏ.ਟੀ.ਕਲੀਨਿਕ ਤੇ ਰੀਹੈਬਲੀਟੇਸ਼ਨ ਸੈਂਟਰ ਵਿੱਚ ਵੀ ਨਸ਼ਾ ਦੇ ਮਰੀਜ਼ਾਂ ਨੂੰ ਤੇ ਜਨਤਕ ਥਾਵਾਂ ‘ਤੇ ਵੀ ਜਾਗਰੂਕਤਾ ਸੈਮੀਨਾਰ ਕਰਦੇ ਰਹਿੰਦੇ ਹਨ ਤੇ ਇਨ੍ਹਾਂ ਵੂਮੈਨ ਨੇ ਕੋਵਿਡ ਮਹਾਂਮਾਰੀ ਦੇ ਚਲਦਿਆਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਹਨ।

    ਇਸ ਮੌਕੇ ‘ਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਜੀ ਨੇ ਰੋਟਰੀ ਕਲੱਬ ਹੁਸ਼ਿਆਰਪੁਰ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਰੋਟਰੀ ਕਲੱਬ ਹੁਸ਼ਿਆਰਪੁਰ ਨੇ ਇਲਾਜ ਅਧੀਨ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਇਸ ਮੌਕੇ ‘ਤੇ ਪ੍ਰਸ਼ਾਂਤ ਆਦੀਆਂ, ਚੰਦਨ ਸੋਨੀਆ ਕਾਉਂਸਲਰ, ਡਾ. ਸੁਖਦੀਪ ਕੌਰ ਕਾਉਂਸਲਰ, ਸਨਪ੍ਰੀਤ ਸਿੰਘ ਸਟਾਫ਼ ਨਰਸ, ਗੁਰਮੀਤ ਸਿੰਘ, ਸਰੀਤਾ ਆਦਿ ਵੀ ਹਾਜ਼ਰ ਸੀ।

    LEAVE A REPLY

    Please enter your comment!
    Please enter your name here