ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ‘ਮਹਿਲਾ ਦਿਵਸ’ ਮਨਾਇਆ ਗਿਆ

    0
    138

    ਮਾਹਿਲਪੁਰ, ਜਨਗਾਥਾ ਟਾਇਮਜ਼: (ਸ਼ੇਖੋਂ)

    ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਅੱਜ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਲਜ ਦੇ ਸਮੂਹ ਮਹਿਲਾ ਸਟਾਫ਼ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਮਹਿਲਾ ਸਟਾਫ਼ ਨੇ ਵੱਖ ਵੱਖ ਸਭਿਆਚਾਰਕ ਅਤੇ ਕਲਾਤਮਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

    ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਉੱਪ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਹਾਜ਼ਰ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਾਲਜ ਦੇ ਪ੍ਰਿੰ, ਡਾ. ਜਸਪਾਲ ਸਿੰਘ ਨੇ ਮਹਿਲਾ ਦਿਵਸ ਦੀ ਅੰਤਰ ਰਾਸ਼ਟਰੀ ਮਹੱਤਤਾ ਬਾਰੇ ਵਿਚਾਰ ਰੱਖੇ ਅਤੇ ਕਿਹਾ ਕਿ ਅੱਜ ਦੇ ਸਮੇਂ ਔਰਤਾਂ ਸਮਾਜ ਦੇ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਾਲਜ ਦੇ ਮਹਿਲਾ ਸਟਾਫ਼ ਨੂੰ ਇਸ ਦਿਵਸ ਦੀ ਮੁਬਾਰਕਵਾਦ ਦਿੱਤੀ।

    ਇਸ ਮੌਕੇ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਬਿਮਲਾ ਜਸਵਾਲ, ਡਾ. ਰਾਜ ਕੁਮਾਰੀ, ਫਿਜਿਕਸ ਵਿਭਾਗ ਦੇ ਮੁੱਖੀ ਡਾ. ਆਰਤੀ ਸ਼ਰਮਾ, ਮੈਡਮ ਸ਼ਵਿੰਦਰ ਕੌਰ, ਕਾਂਤਾ ਦੇਵੀ ਆਦਿ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਡਾ. ਕੋਮਲ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਬਲਵੀਰ ਕੌਰ ਰੀਹਲ, ਪ੍ਰੋ. ਅਮਰਜੋਤੀ ਅਤੇ ਹੋਰ ਸਟਾਫ਼ ਮੈਂਬਰਾਂ ਨੇ ਖੂਬਸੂਰਤ ਕਵਿਤਾਵਾਂ ਪੇਸ਼ ਕਰਕੇ ਮਾਹੌਲ ਬੰਨ੍ਹ ਦਿੱਤਾ। ਸਟੇਜ ਸੰਚਾਲਨ ਪ੍ਰੋ. ਆਰਤੀ ਸ਼ਰਮਾ ਨੇ ਕੀਤਾ। ਇਸ ਮੌਕੇ ਉੱਪ ਪ੍ਰਿੰ. ਪ੍ਰੋ. ਅਰਾਧਨਾ ਦੁੱਗਲ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਸੋਨੀਆ, ਪ੍ਰੋ. ਕੰਚਨ ਆਦਿ ਸਮੇਤ ਸਮੂਹ ਮਹਿਲਾ ਸਟਾਫ਼ ਹਾਜ਼ਰ ਸੀ।

     

    LEAVE A REPLY

    Please enter your comment!
    Please enter your name here