ਮੁੰਬਈ, ਜਨਗਾਥਾ ਟਾਇਮਜ਼: (ਰਵਿੰਦਰ)
ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਅਦਾਕਾਰ ਰਾਜੀਵ ਕਪੂਰ ਦਾ ਦਿਹਾਂਤ ਹੋ ਗਿਆ। ਰਾਜੀਵ ਕਪੂਰ ‘ਸ਼ੋਅ ਮੈਨ’ ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਸਨ।
58 ਸਾਲਾਂ ਰਾਜੀਵ ਕਪੂਰ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੇਂਬੂਰ ਸਥਿਤ ਇਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ। ਇੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ।