ਫੌਜ ਦੀ ਭਰਤੀ ਰੈਲੀ ’ਚ ਫਿੱਟ ਅਤੇ ਐਮ.ਐਚ. ਵਾਲੇ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ 11 ਤੋਂ

    0
    113

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਕੈਂਪ ਇੰਚਾਰਜ ਸੀ-ਪਾਈਟ ਕੈਂਪ ਰਾਹੋ (ਨਵਾਂਸ਼ਹਿਰ) ਨੇ ਦੱਸਿਆ ਕਿ ਜਿਹੜੇ ਨੌਜਵਾਨ ਜਲੰਧਰ ਵਿਖੇ ਫੌਜ ਦੀ ਭਰਤੀ ਰੈਲੀ ਵਿੱਚ ਆਰ.ਸੀ. ਫਿੱਟ ਹੋ ਗਏ ਹਨ ਜਾਂ ਐਮ.ਐਚ ਪੈ ਗਈ ਹੈ, ਉਨ੍ਹਾਂ ਲਈ ਸੀ-ਪਾਈਟ ਕੈਂਪ ਰਾਹੋਂ, ਨਵਾਂਸ਼ਹਿਰ ਵਿਖੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ।

    ਉਨ੍ਹਾਂ ਨੇ ਦੱਸਿਆ ਕਿ 11 ਫ਼ਰਵਰੀ ਤੋਂ ਕੈਂਪ ਵਿੱਚ ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਦੇ ਨੌਜਵਾਨ ਆ ਸਕਦੇ ਹਨ। ਪੇਪਰ ਦੀ ਤਿਆਰੀ ਦੌਰਾਨ ਰਿਹਾਇਸ਼ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 94637-38300 ਅਤੇ 87258-66019 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

    LEAVE A REPLY

    Please enter your comment!
    Please enter your name here