ਰਿਸ਼ਤੇ ਹੋਏ ਤਾਰ-ਤਾਰ : ਚਚੇਰੇ ਭਰਾ ਦੀ ਪਤਨੀ ਨੂੰ ਨਸ਼ੀਲੀ ਵਸਤੂ ਖੁਆ ਕੇ ਬਣਾਏ ਸਰੀਰਕ ਸਬੰਧ

    0
    128

    ਲੁਧਿਆਣਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਮਹਾਨਗਰ ‘ਚ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਹੋਏ ਦੋਸ਼ੀ ਨੇ ਆਪਣੇ ਚਚੇਰੇ ਭਰਾ ਦੀ ਪਤਨੀ ਨੂੰ ਨਸ਼ੀਲੀ ਵਸਤੂ ਖੁਆ ਕੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ। ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਦਰ ਖਰੜ ਵਿਖੇ ਦਿੱਤੀ ਜਿਸ ਸੰਬੰਧੀ ਪੁਲਿਸ ਨੇ ਜ਼ੀਰੋ ਐੱਫਆਈਆਰ ਦਰਜ ਕਰ ਕੇ ਇਸ ਮਾਮਲੇ ਦੀ ਪੜਤਾਲ ਥਾਣਾ ਸਲੇਮ ਟਾਬਰੀ ਪੁਲਿਸ ਕੋਲ ਭੇਜ ਦਿੱਤੀ। ਉਕਤ ਮਾਮਲੇ ‘ਚ ਥਾਣਾ ਸਲੇਮ ਟਾਬਰੀ ਪੁਲਿਸ ਨੇ ਇਹ ਘਿਨੌਣੀ ਵਾਰਦਾਤ ਅੰਜ਼ਾਮ ਦਿੰਦਿਆਂ ਦੋਸ਼ੀ ਕਬੀਰ ਨਗਰ ਡਾਬਾ ਰੋਡ ਵਾਸੀ ਅਕਸ਼ੈ ਵਰਮਾ ਖ਼ਿਲਾਫ਼ ਜਬਰ ਜਨਾਹ ਦੇ ਦੋਸ਼ਾਂ ਤਹਿਤ ਪਰਚਾ ਦਰਜ ਕਰ ਕੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

    ਪੀੜਤ ਔਰਤ ਮੁਤਾਬਿਕ ਉਹ ਵਿਆਹੀ ਹੈ। ਸ਼ਿਕਾਇਤਕਰਤਾ ਮੁਤਾਬਕ ਕਰੀਬ ਦੋ ਮਹੀਨੇ ਪਹਿਲਾਂ ਉਸ ਦਾ ਪਤੀ ਉਸ ਨੂੰ ਆਪਣੀ ਚਾਚੀ ਦੇ ਘਰ ਛੱਡ ਕੇ ਗਿਆ ਸੀ। ਪੀੜਤ ਆਪਣੇ ਪਤੀ ਦੇ ਚਾਚਾ ਚਾਚੀ ਘਰ ਰਹਿ ਰਹੀ ਸੀ। ਕਰੀਬ ਇਕ ਮਹੀਨੇ ਪਹਿਲਾਂ ਚਾਚੀ ਦੇ ਬੇਟੇ ਅਕਸ਼ੈ ਵਰਮਾ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖਵਾ ਕੇ ਉਸ ਦੀ ਹਾਲਤ ਦਾ ਨਾਜਾਇਜ਼ ਫ਼ਾਇਦਾ ਚੁੱਕਦਿਆਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।ਵਾਰਦਾਤ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਨੇ ਪੀੜਤ ਨੂੰ ਮੂੰਹ ਬੰਦ ਰੱਖਣ ਲਈ ਡਰਾਇਆ ਤੇ ਧਮਕਾਇਆ ਪਰ ਪੀੜਤ ਇਸ ਵਾਰਦਾਤ ਸੰਬੰਧੀ ਥਾਣਾ ਸਦਰ ਖਰੜ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਖਰੜ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਜ਼ੀਰੋ ਐਫਆਈਆਰ ਦਰਜ ਕਰ ਕੇ ਇਹ ਮਾਮਲਾ ਥਾਣਾ ਸਲੇਮ ਟਾਬਰੀ ਪੁਲਿਸ ਕੋਲ ਭੇਜ ਦਿੱਤਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਤਮੰਨਾ ਦੇਵੀ ਮੁਤਾਬਕ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here