ਰਿਲਾਇੰਸ ਨੇ ਕੀਤਾ ਵੱਡਾ ਐਲਾਨ, O2C ਕਾਰੋਬਾਰ ਲਈ ਲਿਆ ਇਹ ਫ਼ੈਸਲਾ

    0
    139

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੇ ਓਏਲ-ਟੂ ਕੈਮੀਕਲਸ O2C ਨੂੰ ਆਪਣੇ ਬਿਜਨੈਸ ਤੋਂ ਵੱਖ ਕਰਨ ਤੇ ਵੱਖਰੇ ਤੌਰ ਤੇ ਇਸ ਲਈ ਪੂਰੀ ਤਰ੍ਹਾਂ ਮਾਲਕੀ ਵਾਲੀ ਨਵੀਂ ਇਕਾਈ ਬਣਾਉਣ ਦਾ ਐਲਾਨ ਕੀਤਾ ਹੈ।

    ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2021-22 ਦੀ ਦੂਜੀ ਤਿਮਾਹੀ ਤਕ O2C ਕਾਰੋਬਾਰ ਲਈ ਨਵੀਂ ਕੰਪਨੀ ਸਥਾਪਤ ਕੀਤੀ ਜਾਏਗੀ। ਨਵੀਂ ਕੰਪਨੀ ਦਾ ਨਾਮ ਰਿਲਾਇੰਸ O2C ਲਿਮਟਿਡ ਰੱਖਿਆ ਜਾਵੇਗਾ। ਰਿਲਾਇੰਸ ਨੇ ਕਿਹਾ ਕਿ ਉਹ ਨਵੀਂ ਕੰਪਨੀ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ ਸਾਊਦੀ ਅਰਬ ਦੀ ਤੇਲ ਕੰਪਨੀ ਆਰਮਕੋ ਨੂੰ ਵੇਚੇਗੀ ਤੇ ਇਸ ਨੂੰ ਆਪਣਾ ਭਾਈਵਾਲ ਬਣਾਏਗੀ।

    ਰਿਲਾਇੰਸ ਨੇ ਕਿਹਾ ਕਿ ਨਵੀਂ ਯੂਨਿਟ ਵਿੱਚ ਪੈਟਰੋ ਕੈਮੀਕਲ, ਗੈਸ, ਫਿਊਲ ਦੀ ਵਿਕਰੀ ਵਰਗੇ ਕਾਰੋਬਾਰ ਸ਼ਾਮਲ ਹੋਣਗੇ। ਕੰਪਨੀ ਨੇ ਕਿਹਾ ਕਿ ਵੱਖ ਕਰਨ ਨਾਲ O2C ਕਾਰੋਬਾਰ ਵਿੱਚ ਨਵੇਂ ਅਵਸਰ ਲੱਭਣ ਵਿੱਚ ਸਹਾਇਤਾ ਮਿਲੇਗੀ।

    ਇਸ Demerger ਨੂੰ ਵਿੱਤੀ ਸਾਲ 2022 ਦੀ ਦੂਜੀ ਤਿਮਾਹੀ ਤਕ ਸਾਰੀ ਮਨਜ਼ੂਰੀ ਮਿਲਣ ਦੀ ਉਮੀਦ ਹੈ। RIL ਇਸ ਨਵੀਂ ਸਹਾਇਕ ਕੰਪਨੀ ਨੂੰ 10 ਸਾਲਾਂ ਲਈ 25 ਬਿਲੀਅਨ ਡਾਲਰ ਲੋਨ ਦੇਵੇਗੀ। ਕਰਜ਼ੇ ਦੀ ਰਕਮ ਦੇ ਨਾਲ, ਸਹਾਇਕ O2C ਕਾਰੋਬਾਰ ਖਰੀਦਣਗੇ।

    LEAVE A REPLY

    Please enter your comment!
    Please enter your name here