ਰਾਹੁਲ ਗਾਂਧੀ ਨੇ ਦਿੱਤਾ ਸੰਸਦ ਵਿਚੋਂ ਗ਼ਾਇਬ ਹੋਣ ਬਾਰੇ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ

    0
    149

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਲਾਮਬੰਦੀ ਲਈ ਪੰਜਾਬ ਦੌਰੇ ਉਤੇ ਆਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਆਖ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਅਕਾਲੀ ਦਲ ਨੇ ਰਾਹੁਲ ਨੂੰ ਪੁੱਛਿਆ ਸੀ ਕਿ ਸੰਸਦ ਵਿਚ ਖੇਤੀ ਬਿੱਲਾਂ ਬਾਰੇ ਵੋਟਿੰਗ ਸਮੇਂ ਉਹ ਕਿੱਥੇ ਸਨ, ਸੰਸਦ ਵਿਚ ਗ਼ਾਇਬ ਕਿਉਂ ਹੋ ਗਏ? ਜਿਸ ਦਾ ਸਵਾਲ ਹੁਣ ਰਾਹੁਲ ਗਾਂਧੀ ਨੇ ਦਿੱਤਾ ਹੈ।

    ਰਾਹੁਲ ਨੇ ਕਿਹਾ ਹੈ ਕਿ ‘ਮੇਰੀ ਮਾਂ ਡਾਕਟਰੀ ਜਾਂਚ ਲਈ ਗਈ ਸੀ ਅਤੇ ਮੇਰੀ ਭੈਣ ਉਸ ਨਾਲ ਨਹੀਂ ਜਾ ਸਕੀ ਕਿਉਂਕਿ ਉਸ ਦੇ ਕੁੱਝ ਸਟਾਫ਼ ਮੈਂਬਰ ਕੋਵਿਡ ਪਾਜ਼ੀਟਿਵ ਪਾਏ ਗਏ ਸਨ। ਮੈਂ ਆਪਣੀ ਮਾਂ ਦੇ ਨਾਲ ਸੀ, ਮੈਂ ਉਨ੍ਹਾਂ ਦਾ ਬੇਟਾ ਵੀ ਹਾਂ ਅਤੇ ਮੈਨੂੰ ਵੀ ਉਨ੍ਹਾਂ ਦੀ ਦੇਖਭਾਲ ਕਰਨੀ ਪਵੇਗੀ।”

    ਦਰਅਸਲ, ਅੱਜ ਕੱਲ੍ਹ ਰਾਹੁਲ ਗਾਂਧੀ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਰੈਲੀ ਦੀ ਅਗਵਾਈ ਕਰ ਰਹੇ ਹਨ। ਦੋਵਾਂ ਸੂਬਿਆਂ ਵਿਚ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਏ ਗਏ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਰੋਸ ਮੁਦੇ ਨਾਲ ਜੁੜੀ ਪ੍ਰੈਸ ਕਾਨਫਰੰਸ ਵਿੱਚ ਰਾਹੁਲ ਨੇ ਅਕਾਲੀ ਦਲ ਦੇ ਸਵਾਲਾਂ ਦੇ ਜਵਾਬ ਦਿੱਤੇ।

    ਦੱਸ ਦਈਏ ਕਿ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੋਵੇਂ ਪਿਛਲੇ ਮਹੀਨੇ ਸੰਸਦ ਦੇ ਸੈਸ਼ਨ ਵਿੱਚ ਗ਼ੈਰ-ਹਾਜ਼ਰ ਰਹੇ ਸਨ। ਇਸ ਸਮੇਂ ਦੌਰਾਨ ਕਈ ਕਾਂਗਰਸੀ ਨੇਤਾਵਾਂ ਨੇ ਵੀ ਸਵਾਲ ਖੜੇ ਕੀਤੇ, ਇਸ ਸਮੇਂ ਦੋਵੇਂ ਆਗੂ ਕਿੱਥੇ ਗਏ ਸਨ।

    ਇਸ ਸੈਸ਼ਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨੋਂ ਖੇਤੀਬਾੜੀ ਕਾਨੂੰਨ ਪਾਸ ਕੀਤੇ ਸਨ। ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਫਾਰਮ ਬਿੱਲ ਪੇਸ਼ ਕਰਨਾ ਖੁਰਾਕ ਸੁਰੱਖਿਆ ਦੇ ਮੌਜੂਦਾ ਢਾਂਚੇ ਨੂੰ ਨਸ਼ਟ ਕਰਨ ਦਾ ਇੱਕ ਤਰੀਕਾ ਹੈ ਅਤੇ ਇਹ ਸਭ ਤੋਂ ਵੱਧ ਪੰਜਾਬ ਰਾਜ ਨੂੰ ਪ੍ਰਭਾਵਤ ਕਰਨ ਜਾ ਰਿਹਾ ਹੈ। ਇਹ ਸਾਡੇ ਕਿਸਾਨਾਂ ‘ਤੇ ਹਮਲਾ ਹੈ।

    LEAVE A REPLY

    Please enter your comment!
    Please enter your name here