ਰਾਮਦੇਵ ਖ਼ਿਲਾਫ਼ ਦੇਸ਼ ਧ੍ਰੋਹ ਦੀ ਸ਼ਿਕਾਇਤ ਦਾਇਰ, 7 ਜੂਨ ਨੂੰ ਸੁਣਵਾਈ ਕਰੇਗੀ ਅਦਾਲਤ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਯੋਗ ਗੁਰੂ ਰਾਮਦੇਵ ਖ਼ਿਲਾਫ਼ ਮੁਜ਼ੱਫਰਪੁਰ ਸੀਜੇਐਮ ਕੋਰਟ ਵਿੱਚ ਸ਼ਿਕਾਇਤ ਦਾਇਰ ਕਰਵਾਈ ਗਈ ਹੈ। ਐਡਵੋਕੇਟ ਗਿਆਨ ਪ੍ਰਕਾਸ਼ ਨੇ ਐਲੋਪੈਥੀ ਡਾਕਟਰਾਂ ਖ਼ਿਲਾਫ਼ ਮਹਾਂਮਾਰੀ ਐਕਟ ਤੋਂ ਇਲਾਵਾ ਧੋਖਾਧੜੀ ਅਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।

    ਇਸ ਮਾਮਲੇ ਦੀ ਸੁਣਵਾਈ 7 ਜੂਨ ਨੂੰ ਹੋਵੇਗੀ। ਸ਼ਿਕਾਇਤ ਪੱਤਰ ਵਿੱਚ ਵਕੀਲ ਨੇ ਦੋਸ਼ ਲਾਇਆ ਹੈ ਕਿ 21 ਮਈ ਨੂੰ ਸਵਾਮੀ ਰਾਮਦੇਵ ਨੇ ਨਾ ਸਿਰਫ਼ ਵੱਖ ਵੱਖ ਟੈਲੀਵਿਜ਼ਨ ਚੈਨਲਾਂ ਉਤੇ ਐਲੋਪੈਥੀ ਮੈਡੀਕਲ ਸਾਇੰਸ ਬਾਰੇ ਗਲਤ ਟਿੱਪਣੀਆਂ ਕੀਤੀਆਂ, ਨਾਲ ਹੀ ਉਸ ਨੇ ਕੋਰੋਨਾ ਨਾਲ ਡਾਕਟਰਾਂ ਦੀ ਮੌਤ ਦਾ ਮਜ਼ਾਕ ਵੀ ਉਡਾਇਆ। ਸ਼ਿਕਾਇਤ ਪੱਤਰ ਵਿਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਦਾ ਵੀ ਮਜ਼ਾਕ ਉਡਾਇਆ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਟੀਕਾਕਰਨ ਨੂੰ ਲੈ ਕੇ ਚੱਲ ਰਹੇ ਭੰਬਲਭੂਸਾ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ। ਇਸ ਸ਼ਿਕਾਇਤ ਨੂੰ ਸਵੀਕਾਰਦਿਆਂ ਅਦਾਲਤ ਨੇ ਸੁਣਵਾਈ ਲਈ 7 ਜੂਨ ਨਿਰਧਾਰਤ ਕੀਤੀ ਹੈ।

    ਦੱਸ ਦਈਏ ਕਿ ਮੰਗਲਵਾਰ ਨੂੰ ਰਾਮਦੇਵ ਦੇ ਐਲੋਪੈਥ ਦੇ ਕਥਿਤ ਵਿਵਾਦਿਤ ਬਿਆਨ ‘ਤੇ ਡਾਕਟਰਾਂ ਨੇ ਕਾਲੇ ਬੈਜ ਪਾ ਕੇ ਕੰਮ ਕੀਤਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਐਲੋਪੈਥੀ ਦੇ ਡਾਕਟਰਾਂ ਨੇ ਕੋਰੋਨਾ ਦੇ ਇਸ ਸਮੇਂ ਵਿਚ ਇਕ ਮਹੱਤਵਪੂਰਣ ਯੋਗਦਾਨ ਪਾਇਆ ਹੈ। ਰਾਮਦੇਵ ਦੇ ਇਸ ਬਿਆਨ ਨਾਲ ਡਾਕਟਰਾਂ ਨੂੰ ਠੇਸ ਪਹੁੰਚੀ ਹੈ। ਤੁਹਾਨੂੰ ਦੱਸ ਦਈਏ ਕਿ ਵਿਵਾਦਤ ਬਿਆਨ ‘ਤੇ ਡਾਕਟਰਾਂ ਨੇ ਸਵਾਮੀ ਰਾਮਦੇਵ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।

    LEAVE A REPLY

    Please enter your comment!
    Please enter your name here