ਰਾਜਸਥਾਨ ‘ਚ ਵਧਿਆ ਸਿਆਸੀ ਘਮਸਾਣ, ਬੀਜੇਪੀ ਪੁਲਿਸ ਹਿਰਾਸਤ ‘ਚ, ਕੇਂਦਰੀ ਮੰਤਰੀ ਖ਼ਿਲਾਫ਼ ਕੇਸ :

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜੈਪੁਰ : ਰਾਜਸਥਾਨ ‘ਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਿਚਾਲੇ ਸਿਆਸੀ ਜੰਗ ਜਾਰੀ ਹੈ। ਅੱਜ ਸਵੇਰੇ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੋ ਆਡੀਓ ਟੇਪ ਜਾਰੀ ਕੀਤੇ। ਟੇਪ ‘ਚ ਬੀਜੇਪੀ ਨੇਤਾ ਸੰਜੇ ਜੈਨ ਤੇ ਬਾਗੀ ਕਾਂਗਰਸੀ ਵਿਧਾਇਕ ਭੰਵਰ ਲਾਲ ਸ਼ਰਮਾ ਵਿਚਾਲੇ ਗੱਲਬਾਤ ਦੱਸੀ ਗਈ। ਹੁਣ ਜੈਪੁਰ ਪੁਲਿਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸੰਜੈ ਜੈਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਉੱਥੇ ਹੀ ਐੱਸਓਜੀ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

    ਇਸ ਦੇ ਨਾਲ ਹੀ ਜੈਪੁਰ ‘ਚ ਵੀ ਗਜੇਂਦਰ ਸ਼ੇਖਾਵਤ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਅੱਜ ਫਿਰ ਕਾਨਫਰੰਸ ਕਰਕੇ ਬੀਜੇਪੀ ‘ਤੇ ਕਈ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਨੇ ਕਿਹਾ ਕੱਲ੍ਹ ਦੋ ਆਡੀਓ ਟੇਪ ਸਾਹਮਣੇ ਆਏ ਹਨ। ਕਾਂਗਰਸ ਵਿਧਾਇਕ ਭੰਵਰ ਲਾਲ ਸ਼ਰਮਾ ਤੇ ਬੀਜੇਪੀ ਨੇਤਾ ਸੰਜੇ ਜੈਨ ਦੀ ਗੱਲਬਾਤ ਸਾਹਮਣੇ ਆਈ ਹੈ। ਭੰਵਰ ਬੋਲ ਰਹੇ ਹਨ ਕਿ ਅਮਾਊਂਟ ਦੀ ਗੱਲ ਹੋ ਗਈ ਹੈ। ਸੰਜੇ ਜੈਨ ਬੋਲ ਰਹੇ ਹਨ ਕਿ ਸਾਹਬ ਨੂੰ ਦੱਸ ਦਿੱਤਾ ਹੈ।

    ਦੂਜੇ ਆਡੀਓ ਟੇਪ ‘ਚ ਕਾਂਗਰਸ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਆਵਾਜ਼ ਹੋਣ ਦਾ ਇਲਜ਼ਾਮ ਲਾਇਆ। ਸੁਰਜੇਵਾਲਾ ਨੇ ਕਿਹਾ ਕਿ ਦੂਜੇ ਆਡੀਓ ‘ਚ ਗਜੇਂਦਰ ਸ਼ੇਖਾਵਤ ਦੀ ਆਵਾਜ਼ ਹੈ। ਇਸ ਆਡੀਓ ‘ਚ ਵੀ ਪੈਸਿਆਂ ਬਾਰੇ ਗੱਲਬਾਤ ਹੋ ਰਹੀ ਹੈ। ਗਜੇਂਦਰ ਸ਼ੇਖਾਵਤ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

    ਕਾਂਗਰਸ ਨੇ ਇਸ ਤੋਂ ਪਹਿਲਾਂ ਮਾਮਲੇ ‘ਤੇ ਕਾਰਵਾਈ ਕਰਦਿਆਂ ਵਿਧਾਇਕ ਵਿਸ਼ਵੇਂਦਰ ਸਿੰਘ ਤੇ ਭੰਵਰ ਲਾਲ ਸ਼ਰਮਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ। ਵਿਸ਼ਵੇਂਦਰ ਸਿੰਘ ਗਹਿਲੋਤ ਸਰਕਾਰ ‘ਚ ਮੰਤਰੀ ਸਨਨ। ਇਸ ਦੇ ਨਾਲ ਹੀ ਕਾਂਗਰਸ ਨੇ ਦੋਵਾਂ ਨੇਤਾਵਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ।

    LEAVE A REPLY

    Please enter your comment!
    Please enter your name here