ਦੁਬਈ ਤੋਂ ਅੰਮ੍ਰਿਤਸਰ ਆਈ ਉਡਾਣ ‘ਚੋਂ ਵੱਡੀ ਮਾਤਰਾ ‘ਚ ਸੋਨਾ ਬਰਾਮਦ !

    0
    227

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਮ੍ਰਿਤਸਰ : ਦੁਬਈ ਤੋਂ ਆਈ ਉਡਾਣ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ‘ਚ ਵੰਦੇ ਭਾਰਤ ਮਿਸ਼ਨ ਤਹਿਤ ਆਈਐਕਸ 1192 ਉਡਾਣ ਰਾਤ 11.15 ਵਜੇ ਪਹੁੰਚੀ ਸੀ, ਜਿਸ ‘ਚ 179 ਭਾਰਤੀ ਵਤਨ ਪਰਤੇ। ਇਸ ਫਲਾਈਟ ‘ਚ ਕੁੱਝ ਯਾਤਰੀਆਂ ਨੇ ਇਲੈਕਟ੍ਰਿਕ ਸਾਮਾਨ ‘ਚ ਸੋਨਾ ਲੁਕੋ ਕੇ ਰੱਖਿਆ ਸੀ।

    ਡੀਆਰਆਈ ਦੀ ਟੀਮ ਵੱਲੋਂ ਇਸ ਸੰਬੰਧੀ ਜਾਂਚ ਜਾਰੀ ਹੈ ਤੇ ਹੁਣ ਤਕ 7 ਕਿਲੋ ਸੋਨਾ ਬਰਾਮਦ ਹੋਇਆ ਹੈ। ਇਸ ਮਾਮਲੇ ‘ਚ ਹੁਣ ਤਕ ਚਾਰ ਯਾਤਰੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਤੋਂ ਹੋਰ ਸੋਨਾ ਬਰਾਮਦ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here