ਰਵਨੀਤ ਬਿੱਟੂ ਦੇ ਇਲਜ਼ਾਮਾਂ ਦਾ ਦਿਲਜੀਤ ਦੁਸਾਂਝ ਨੇ ਦਿੱਤਾ ਠੋਕਵਾਂ ਜਵਾਬ, ਸ਼ੇਅਰ ਕੀਤੀ ਵੀਡੀਓ

    0
    158

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੁਸਾਂਝ ਨੇ ਮੰਗਲਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਦੱਸ ਦਈਏ ਕਿ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗਾਇਕ ਦਿਲਜੀਤ ਦੁਸਾਂਝ ਤੇ ਜੈਜ਼ੀ ਬੈਂਸ ਸਣੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਲਈ ਕਿਹਾ ਸੀ।

    ਬਿੱਟੂ ਦਾ ਕਹਿਣਾ ਸੀ ਕਿ ਇਨ੍ਹਾਂ ਲੋਕਾਂ ਨੇ ਰੈਫਰੈਂਡਮ 2020 ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ‘ਖੁੱਲ੍ਹ ਕੇ ਹਮਾਇਤ ਕਰਨ’ ਕੀਤੀ ਸੀ ਜੋ ਹੁਣ ਭਾਰਤ ਖ਼ਿਲਾਫ਼ ਬੋਲ ਰਿਹਾ ਹੈ। ਬਿੱਟੂ ਨੇ ਕਿਹਾ ਸੀ ਕਿ ਪੰਨੂ ਵੱਲੋਂ ਚੀਨ ਨੂੰ ਲਿਖੇ “ਪੱਤਰ” ਨੇ ਇਹ ਸਾਬਤ ਕਰ ਦਿੱਤਾ ਕਿ “ਉਹ ਚੀਨ ਨਾਲ ਹਮਦਰਦੀ ਰੱਖਦੇ ਹਨ ਤੇ ਹਿੰਸਕ ਸਾਹਮਣਾ ਲਈ ਭਾਰਤ ਦੀ ਨਿੰਦਾ ਕਰਦੇ ਹਨ।

    ਇਸ ‘ਤੇ ਹੁਣ ਦੁਸਾਂਝ ਨੇ ਸਫ਼ਾਈ ਪੇਸ਼ ਕਰਦਿਆਂ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਉਨ੍ਹਾਂ ਕਿਹਾ ਕਿ ਉਹ ਭਾਰਤੀ ਕਰਦਾਤਾ ਹਨ, ਜੋ ਲੋੜ ਸਮੇਂ ਸਦਾ ਹੀ ਦੇਸ਼ ਤੇ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਹਨ। ਦਿਲਜੀਤ ਨੇ ਇਹ ਵੀਡੀਓ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਵਿਰੁੱਧ ਐੱਫਆਈਆਰ ਦਰਜ ਕਰਨ ਦੀ ਅਪੀਲ ਤੋਂ ਬਾਅਦ ਸਾਹਮਣੇ ਆਈ ਹੈ।

    ਦੁਸਾਂਝ ਫਿਲਮ ‘ਪੰਜਾਬ 1984’ ਦੇ ਆਪਣੇ ਗਾਣੇ ‘ਰੰਗਰੂਟ’ ਦੇ ਇੱਕ ਹਿੱਸੇ ਦੇ ਬਚਾਅ ‘ਚ ਸਾਹਮਣੇ ਆਏ ਸੀ- ਜਿਸ ਦੀ ਕਲਿੱਪ ਉਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਪਾਇਆ ਸੀ। ਦੁਸਾਂਝ ਨੇ ਕਿਹਾ ਕਿ ਫ਼ਿਲਮ ਤੇ ਇਸ ਦੇ ਗਾਣੇ ਜੋ ਸਾਲ 2014 ਵਿੱਚ ਰਿਲੀਜ਼ ਹੋਈ ਸੀ, ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੂਰੇ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ ਸੀ।

    ਦੋਸਾਂਝ ਨੇ ਕਿਹਾ “ਦੂਜਾ, ਫ਼ਿਲਮ ਨੂੰ ਭਾਰਤ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਦਿੱਤਾ ਸੀ। ਇਸ ਲਈ ਮੈਂ ਨਹੀਂ ਜਾਣਦਾ ਕਿ ਇੱਕ ਗਾਣਾ ਗਾਉਣ ਤੇ ਸੋਸ਼ਲ ਮੀਡੀਆ ‘ਤੇ ਪਾਉਣ ਦੇ ਵਿਰੁੱਧ ਐੱਫਆਈਆਰ ਦਰਜ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਇਹ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਇਹ ਇੱਕ ਮੁੱਦਾ ਕਿਵੇਂ ਬਣ ਗਿਆ ਹੈ।”

    LEAVE A REPLY

    Please enter your comment!
    Please enter your name here