ਯੂਪੀ ਦੇ ਸੀਐੱਮ ਯੋਗੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ !

    0
    143

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਯੂਪੀ ਪੁਲਿਸ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸੰਦੇਸ਼ ਮਿਲਿਆ ਹੈ। ਧਮਕੀ ਦਾ ਮੈਸੇਜ ਯੂਪੀ 112 ਦੇ ਹੈਲਪਡੈਸਕ ਦੇ ਵਟਸਐਪ ਨੰਬਰ ‘ਤੇ ਆਇਆ ਹੈ। ਇਸ ਵਿੱਚ ਸੀਐੱਮ ਯੋਗੀ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਲਖਨਊ ਦੇ ਗੋਮਤੀਨਗਰ ਥਾਣੇ ਵਿਚ ਇਕ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਯੂਪੀ ਐੱਸਟੀਐੱਫ ਨੂੰ ਸੌਂਪ ਦਿੱਤੀ ਗਈ ਹੈ।

    ਪਤਾ ਲੱਗਿਆ ਹੈ ਕਿ ਮੋਬਾਈਲ ਨੰਬਰ 8828453350 ਤੋਂ ਇਹ ਧਮਕੀ ਭਰਿਆ ਸੰਦੇਸ਼ ਆਇਆ ਹੈ। ਕਿਸੇ ਅਣਪਛਾਤੇ ਵਿਅਕਤੀ ਅਤੇ ਮੋਬਾਈਲ ਨੰਬਰ ਦਾ ਜ਼ਿਕਰ ਕਰਨ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਇਹ ਧਮਕੀ ਭਰੀ ਵਟਸਐਪ ਸੰਦੇਸ਼ 21 ਮਈ ਦੀ ਰਾਤ ਨੂੰ 12:32 ਵਜੇ ਆਇਆ ਸੀ। ਇਸ ਵਿਚ ਲਿਖਿਆ ਹੈ, ‘ਮੈਂ ਸੀਐੱਮ ਯੋਗੀ ਨੂੰ ਬੰਬ ਨਾਲ ਮਾਰਨ ਜਾ ਰਿਹਾ ਹਾਂ, ਉਹ ਮੁਸਲਮਾਨਾਂ ਦੀ ਜਾਨ ਦਾ ਦੁਸ਼ਮਣ ਹੈ’। ਇੰਸਪੈਕਟਰ ਗੋਮਤੀਨਗਰ ਦੀ ਤਰਫੋਂ ਥਾਣੇ ਵਿੱਚ ਮੁਢਲੀ ਜਾਂਚ ਤੋਂ ਬਾਅਦ ਐੱਫਆਈਆਰ ਲਿਖ ਕੇ ਧਾਰਾ 505 (1) (ਬੀ), 506 ਅਤੇ 507 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    ਸੀਐੱਮ ਯੋਗੀ ਆਦਿੱਤਿਆਨਾਥ ਨੂੰ ਮਾਰਨ ਦੀ ਧਮਕੀ ਦੇ ਸੰਦੇਸ਼ ਤੋਂ ਬਾਅਦ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ। ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮੋਬਾਈਲ ਫ਼ੋਨ ਨੰਬਰ ਦੇ ਅਧਾਰ ‘ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸਦਾ ਨੰਬਰ ਹੈ।

    LEAVE A REPLY

    Please enter your comment!
    Please enter your name here