ਯੂਪੀ ‘ਚ ਚੀਤੇ ਨੇ ਅੱਠ ਸਾਲ ਦੀ ਬੱਚੀ ‘ਤੇ ਕੀਤਾ ਹਮਲਾ, ਬੱਚੀ ਦੀ ਮੌਤ !

    0
    119

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਬਹਰਾਇਚ : ਯੂਪੀ ਦੇ ਬਹਰਾਇਚ ਦੇ ਧੋਬੀਆਨਪੁਰ ਪਿੰਡ ਵਿੱਚ ਇੱਕ ਅੱਠ ਸਾਲ ਦੀ ਲੜਕੀ ਨੂੰ ਚੀਤੇ ਵੱਲੋਂ ਹਮਲਾ ਕਰਕੇ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੋਮਵਾਰ ਰਾਤ ਦੀ ਹੈ ਜਦੋਂ ਲੜਕੀ ਆਪਣੇ ਘਰ ਦੇ ਬਾਹਰ ਸੀ ਤੇ ਉਸੇ ਸਮੇਂ ਹੀ ਚੀਤੇ ਨੇ ਉਸ ‘ਤੇ ਹਮਲਾ ਕਰ ਉਸ ਨੂੰ ਮਾਰ ਦਿੱਤਾ।

    ਡਵੀਸ਼ਨਲ ਫੌਰੈਸਟ ਅਫ਼ਸਰ (ਡੀਐੱਫਓ) ਜੀ ਪੀ ਸਿੰਘ ਅਨੁਸਾਰ, ‘ਚੀਤੇ ਨੇ ਲੜਕੀ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੇ ਘਰ ਦੇ ਬਾਹਰ ਸੀ ਉਸ ਤੋਂ ਬਾਅਦ ਚੀਤੇ ਨੇ ਉਸ ਨੂੰ ਫੜ ਕੇ ਜੰਗਲ ‘ਚ ਲਿਜਾਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪਿੰਡ ਵਾਲਿਆਂ ਬੱਚੀ ਦੀਆਂ ਚੀਕਾਂ ਸੁਣੀਆਂ ਅਤੇ ਉਹ ਇਕੱਠੇ ਹੋਣ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਚੀਤਾ ਲੜਕੀ ਨੂੰ ਛੱਡ ਕੇ ਜੰਗਲ ਦੇ ਅੰਦਰ ਭੱਜ ਗਿਆ।

    ਲੜਕੀ ਦੀ ਚੀਤੇ ਵੱਲੋਂ ਕੀਤੇ ਹਮਲੇ ‘ਚ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਡੀ.ਐੱਫ.ਓ. ਨੇ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੂੰ ਇਕੱਲੇ ਸ਼ਾਮ ਦੇ ਸਮੇਂ ਘਰੋਂ ਬਾਹਰ ਨਾ ਜਾਣ ਲਈ ਕਿਹਾ ਹੈ।

    LEAVE A REPLY

    Please enter your comment!
    Please enter your name here