ਯਮੁਨਾ ਨਦੀ ‘ਚ ਨਹਾਉਣ ਗਏ ਚਾਰ ਨੌਜਵਾਨ ਡੁੱਬੇ, ਦੋ ਨੌਜਵਾਨਾਂ ਦੀ ਮੌਤ !

    0
    152

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਸੋਨੀਪਤ ਦੇ ਮੁਰਥਲ ਯਮੁਨਾ ਨਦੀ ਦੇ ਮਿਮਾਰਪੁਰ ਘਾਟ ਉਤੇ ਨਹਾਉਣ ਚਾਰ ਨੌਜਵਾਨ ਗਏ ਸਨ ਅਤੇ ਇਹ ਚਾਰੋ ਹੀ ਪਾਣੀ ਵਿਚ ਡੁੱਬ ਗਏ ਸਨ।ਲੋਕਾਂ ਦੀ ਮੱਦਦ ਨਾਲ ਦੋ ਵਿਦਿਆਰਥੀਆਂ ਨੂੰ ਬਚਾ ਲਿਆ ਪਰ ਦੋ ਵਿਦਿਆਰਥੀਆ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਦ ਗੋਤੇਖਾਰੋ ਨੇ ਦੋਨਾਂ ਦੀਆ ਲਾਸ਼ਾਂ ਨੂੰ ਯਮੁਨਾ ਨਦੀ ਵਿਚੋਂ ਬਾਹਰ ਕੱਢ ਲਿਆ ਹੈ। ਪੁਲਿਸ ਨੇ ਉਹਨਾਂ ਦਾ ਪੋਸਟਾਮਰਟਮ ਕਰਵਾਉਣ ਲਈ ਹਸਪਤਾਲ ਵਿਚ ਭੇਜ ਦਿੱਤਾ ਹੈ।ਇਕ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ ਹੋ ਕੇ ਪਿੰਡ ਗਹਿਰੇ ਸਦਮੇ ਵਿਚ ਹੈ।

    ਸੋਨੀਪਤ ਦੇ ਪਿੰਡ ਮਲਿਕਪੁਰ ਦੇ ਰਹਿਣ ਵਾਲੇ ਚਾਰੇ ਦੋਸਤ ਐਤਵਾਰ ਨੂੰ ਕਰੀਬ ਸਾਢੇ 11.00 ਵਜੇ ਯਮੁਨਾ ਨਦੀ ਵਿਚ ਨਹਾਉਣ ਗਏ ਸਨ। ਉਹਨਾਂ ਵਿਚ ਸਾਹਿਲ, ਆਸ਼ੀਸ ਉਰਫ਼ ਆਸ਼ੂ, ਪ੍ਰਵੀਨ ਅਤੇ ਸੰਜਮ ਸ਼ਾਮਿਲ ਸੀ। ਇਹ ਚਾਰੋ ਬਾਰਵੀਂ ਕਲਾਸ ਦੇ ਵਿਦਿਆਰਥੀ ਸਨ ਅਤੇ ਇਹਨਾਂ ਦੀ ਉਮਰ 17 ਸਾਲ ਦੇ ਕਰੀਬ ਸੀ। ਜਦੋ ਇਹ ਡੁੱਬ ਰਹੇ ਸਨ ਤਾਂ ਇਹਨਾ ਨੂੰ ਸਥਾਨਕ ਲੋਕਾਂ ਨੂੰ ਬਚਾਇਆ ਹੈ। ਇਸ ਦੌਰਾਨ ਪ੍ਰਵੀਨ ਅਤੇ ਸੰਜਮ ਵੀ ਬਾਹਰ ਆ ਗਏ ਸਨ ਪਰ ਅਸ਼ੀਸ ਅਤੇ ਸਾਹਿਲ ਯਮੁਨਾ ਵਿਚ ਡੁੱਬ ਗਏ।ਗੋਤਾਖੋਰਾਂ ਦੀ ਮੱਦਦ ਨਾਲ ਇਹਨਾਂ ਨੂੰ ਬਾਹਰ ਕੱਢਿਆ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਲਾਸ਼ਾ ਨੂੰ ਪੋਸਟਾਮਰਟਮ ਲਈ ਭੇਜ ਦਿੱਤਾ।

    LEAVE A REPLY

    Please enter your comment!
    Please enter your name here