ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ ‘ਚ ਜਲਥਲ, ਦਿੱਲੀ ‘ਚ ਨਹੀਂ ਪਵੇਗਾ ਮੀਂਹ :

    0
    163

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਉੱਤਰ ਪੂਰਬੀ ਤੇ ਤੱਟੀ ਭਾਰਤ ਦੇ ਕਈ ਸੂਬਿਆਂ ‘ਚ ਐਤਵਾਰ ਭਾਰੀ ਬਾਰਸ਼ ਹੋਈ। ਹਰਿਆਣਾ ਤੇ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਨੇ ਜਲਥਲ ਕਰ ਦਿੱਤੀ। ਇਸ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੀ ਹੈ।

    ਹਿਮਾਚਲ ਪ੍ਰਦੇਸ਼ ‘ਚ 13 ਤੋਂ 16 ਜੁਲਾਈ ਦਰਮਿਆਨ ਭਾਰੀ ਬਾਰਸ਼ ਕਾਰਨ ਖ਼ਤਰਨਾਕ ਚੇਤਾਵਨੀ ਯਾਨੀ ਯੈਲੋ ਅਲਰਟ ਕੀਤਾ ਗਿਆ ਹੈ ਪਰ ਇਸ ਦੌਰਾਨ ਦਿੱਲੀ ‘ਚ ਮੌਨਸੂਨ ਨੇ ਅਜੇ ਤਕ ਜ਼ੋਰ ਨਹੀਂ ਫੜ੍ਹਿਆ। ਭਾਰਤੀ ਮੌਸਮ ਵਿਭਾਗ ਮੁਤਾਬਕ ਮੌਨਸੂਨ ਦਾ ਝੁਕਾਅ ਉੱਤਰ ਵੱਲ ਹੋਣ ਕਾਰਨ ਦਿੱਲੀ ‘ਚ ਅਗਲੇ ਸੱਤ ਦਿਨ ਘੱਟ ਬਾਰਸ਼ ਦੀ ਸੰਭਾਵਨਾ ਹੈ।

    ਉੱਧਰ ਉੱਤਰ ਪੂਰਬੀ ਰਾਜਾਂ ਪੱਛਮੀ ਬੰਗਾਲ, ਬਿਹਾਰ ਤੇ ਉੱਤਰ ਪ੍ਰਦੇਸ਼ ‘ਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁੱਝ ਦਿਨਾਂ ‘ਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here