ਮੋਹਾਲੀ ਨੂੰ ਅੱਜ ਕੋਰੋਨਾ ਤੋਂ ਵੱਡੀ ਰਾਹਤ, 542 ਨਵੇਂ ਮਰੀਜ਼ ਆਏ ਤਾਂ 1,923 ਹੋਏ ਠੀਕ

    0
    129

    ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਮੋਹਾਲੀ ਵਿੱਚ ਅੱਜ ਥੋੜੀ ਰਾਹਤ ਮਿਲੀ ਹੈ, ਅੱਜ ਕੋਵਿਡ-19 ਦੇ 1,923 ਮਰੀਜ਼ ਠੀਕ ਹੋਏ ਹਨ ਅਤੇ 542 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਪਰ ਇਸ ਮਹਾਂਮਾਰੀ ਦੇ ਕਾਰਨ 13 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 60601 ਮਿਲੇ ਹਨ ਜਿਨ੍ਹਾਂ ਵਿੱਚੋਂ 51123 ਮਰੀਜ਼ ਠੀਕ ਹੋ ਗਏ ਅਤੇ 8717 ਕੇਸ ਐਕਟੀਵ ਹਨ। ਜਦਕਿ 761 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਜਾਣਕਾਰੀ ਮੁਤਾਬਕ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 103 ਕੇਸ, ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 90 ਕੇਸ ,ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 5, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 13 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 21 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 99 ਕੇਸ, ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 13 ਕੇਸ, ਬੰਨੂੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 18 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 180 ਕੇਸ ਸ਼ਾਮਲ ਹਨ।

    ਦਰਅਸਲ ਮੋਹਾਲੀ ਪੰਜਾਬ ਦੇ ਸਭ ਤੋਂ ਵੱਧ ਮਹਾਂਮਾਰੀ ਦੀ ਮਾਰ ਝੱਲਣ ਵਾਲੇ ਹੌਟਸਪਾਟ ਜ਼਼ਿਲਿਆਂ ‘ਚੋਂ ਇੱਕ ਹੈ। ਹਾਲਾਂਂਕਿ ਸਰਕਾਰ ਆਪਣੇ ਵੱਲੋਂ ਸਾਰੇ ਪ੍ਰਬੰਧ ਪੁਖਤਾ ਹੋਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰ ਪੰਜਾਬ ਦੇ ਬਾਕੀ ਹਿੱੱਸਿਆਂ ਵਾਂਗ ਮੋਹਾਲੀ ਵੀ ਵੱੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

    ਫਿਲਹਾਲ ਲੋਕ ਮਹਾਂਂਮਾਰੀ ਦੇ ਦੌਰ ਅੰਦਰ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਦੋਂ ਇਸ ਖੌਫ਼ ਤੋਂ ਅਜ਼ਾਦੀ ਮਿਲੇਗੀ ਸਮਾਂ ਦੱਸੇਗਾ।

    LEAVE A REPLY

    Please enter your comment!
    Please enter your name here