ਮੋਦੀ ਸਰਕਾਰ ਵੱਲੋਂ ਸ਼ਰਤਾਂ ਸਮੇਤ ਦੁਕਾਨਾਂ ਖੋਲ੍ਹਣ ਦੀ ਛੋਟ ਦਾ ਐਲਾਨ !

    0
    135

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਮੋਦੀ ਸਰਕਾਰ ਨੇ ਨਗਰ ਨਿਗਮ ਦੀ ਹੱਦ ਦੇ ਅੰਦਰ ਅਤੇ ਬਾਹਰ ਸਥਿਤ ਦੁਕਾਨਾਂ ਖੋਲ੍ਹਣ ਦੀ ਛੋਟ ਦੇ ਦਿੱਤੀ ਹੈ। ਇਸ ਸੰਬੰਧੀ ਹੁਕਮ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ।

    ਜਾਰੀ ਹੁਕਮਾਂ ਮੁਤਾਬਕ ਜਿਹੜੀਆਂ ਦੁਕਾਨਾਂ ਦੀ ਰਜਿਸਟਰੇਸ਼ਨ ਸ਼ਾਪਸ ਐਂਡ ਐਸਟੈਬਲਿਸ਼ਮੈਂਟ ਐਕਟ ਤਹਿਤ ਉਹਨਾਂ ਦੇ ਸੰਬੰਧਤ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹੋਈ ਹੈ, ਇਹਨਾਂ ਵਿਚੋਂ ਵੀ ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਹੱਦ ਤੋਂ ਬਾਹਰ ਰਿਹਾਇਸ਼ੀ ਕੰਪਲੈਕਸ, ਮਾਰਕਿਟ ਕੰਪਲੈਕਸ ਵਿਚ ਸਥਿਤ ਦੁਕਾਨਾਂ ਹੀ ਖੁੱਲ੍ਹ ਸਕਦੀਆਂ ਹਨ ਪਰ ਮਲਟੀ ਬਰੈਂਡ ਅਤੇ ਸਿੰਗਲ ਬਰੈਂਡ ਮਾਲ ਨਹੀਂ ਖੁੱਲ੍ਹ ਸਕਣਗੇ।

    ਇਸ ਤੋਂ ਇਲਾਵਾ ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਹੱਦ ਦੇ ਅੰਦਰ ਵੀ ਗਵਾਂਢ ਵਿਚ ਬਣੀਆਂ ਦੁਕਾਨਾਂ ਤੇ ਰਿਹਾਇਸ਼ੀ ਕੰਪਲੈਕਸ ਵਿਚ ਬਣੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ ਪਰ ਮਾਰਕਿਟ ਕੰਪਲੈਕਸ ਵਿਚ ਬਣੀਆਂ ਦੁਕਾਨਾਂ ਤੇ ਮਲਟੀ ਬਰੈਂਡ ਤੇ ਸਿੰਗਲ ਬਰੈਂਡ ਮਾਲ ਨਹੀਂ ਖੁੱਲ੍ਹ ਸਕਣਗੇ। ਵੱਡੀ ਗੱਲ ਇਹ ਹੈ ਕਿ ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਹੱਦ ਤੋਂ ਬਾਹਰ ਮਾਰਕਿਟ ਕੰਪਲੈਕਸ ਵਿਚ ਦੁਕਾਨਾਂ ਖੋਲ੍ਹਣ ਦੀ ਛੋਟ ਹੈ ਪਰ ਹੱਦ ਦੇ ਅੰਦਰ ਮਾਰਕਿਟ ਕੰਪਲੈਕਸ ਵਿਚ ਦੁਕਾਨਾਂ ਖੋਲ੍ਹਣ ਦੀ ਛੋਟ ਨਹੀਂ ਹੈ। ਇਹ ਦੁਕਾਨਾਂ ਖੋਲ੍ਹਣ ਵਾਸਤੇ ਸਟਾਫ਼ ਸਿਰਫ਼ 50 ਫ਼ੀਸਦੀ ਹੀ ਕੰਮ ਕਰੇਗਾ ਤੇ ਮਾਸਕ ਪਾ ਕੇ ਰੱਖੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਫਾਰਮੂਲੇ ਨੂੰ ਲਾਗੂ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here