ਮੋਦੀ ਸਰਕਾਰ ਦੇ ਐਲਾਨ ਦਾ ਨੌਕਰੀਪੇਸ਼ਾ ਤੇ ਐੱਨਆਰਆਈ ਨੂੰ ਨਹੀਂ ਮਿਲੇਗਾ ਫ਼ਾਇਦਾ :

    0
    161

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੋਰੋਨਾ ਨਾਲ ਲੜਾਈ ਦਰਮਿਆਨ ਆਮ ਜਨਤਾ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤਹਿਤ ਟੈਕਸ ਡਿਡਕਸ਼ਨ ਐਟ ਸੋਰਸ (ਟੀਡੀਐੱਸ) ਤੇ ਟਕੈਸ ਕਲੈਕਸ਼ਨ ਐਟ ਸੋਰਸ (ਟੀਸੀਐੱਸ) ‘ਚ 25 ਫ਼ੀਸਦ ਛੋਟ ਦਿੱਤੀ ਗਈ ਹੈ। ਟੈਕਸ ਅਧਿਕਾਰੀਆਂ ਮੁਤਾਬਕ ਇਸ ਦਾ ਫ਼ਾਇਦਾ ਸਿਰਫ਼ ਸਵੈ-ਰੋਜ਼ਗਾਰ, ਪ੍ਰੋਫੈਸ਼ਨਲ ਤੇ ਸੀਨੀਅਰ ਸਿਟੀਜ਼ਨਸ ਲੈ ਸਕਣਗੇ। ਨੌਕਰੀਪੇਸ਼ਾ ਤੇ ਐੱਨਆਰਆਈ ਇਸ ਛੋਟ ਦੇ ਦਾਇਰੇ ਤੋਂ ਬਾਹਰ ਹਨ।

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਇਹ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਛੋਟ ਟੀਡੀਐੱਸ, ਟੀਡੀਐੱਸ ਦੀਆਂ ਸਾਰੀਆਂ ਸਲੈਬਸ ‘ਤੇ ਲਾਗੂ ਰਹੇਗੀ। ਇਸ ਨਾਲ ਕਰ ਦੇਣ ਵਾਲਿਆਂ ਦੇ ਕਰੀਬ 55 ਹਜ਼ਾਰ ਕਰੋੜ ਰੁਪਏ ਬਚਣਗੇ। ਇਹ ਟੈਕਸ ਛੋਟ 14 ਮਈ ਤੋਂ ਲਾਗੂ ਹੋ ਗਈ ਹੈ ਤੇ ਇਸ ਦਾ ਲਾਭ 31 ਮਾਰਚ, 2021 ਤਕ ਮਿਲਦਾ ਰਹੇਗਾ।

    ਵਿੱਤ ਮੰਤਰਾਲੇ ਨੇ ਟੀਡੀਐੱਸ ਤੇ ਟੀਸੀਐੱਸ ਦੀਆਂ ਨਵੀਆਂ ਸਲੈਬਸ ਵੀ ਜਾਰੀ ਕਰ ਦਿੱਤੀਆਂ ਹਨ:

    ਸਿਕਿਓਰਟੀਜ਼ ‘ਤੇ ਵਿਆਜ਼ ਤੇ ਡਿਵਿਡੈਂਡ ਤੋਂ ਹੋਣ ਵਾਲੀ ਆਮਦਨ ‘ਤੇ 10 ਫ਼ੀਸਦ ਦੀ ਬਜਾਏ ਹੁਣ ਸਾਢੇ ਸੱਤ ਫ਼ੀਸਦ ਦੀ ਦਰ ਨਾਲ ਟੀਡੀਐੱਸ ਲੱਗੇਗਾ। ਵਿਅਕਤੀਗਤ ਮਾਮਲਿਆਂ ‘ਚ ਵਾਧੂ 5000 ਰੁਪਏ ਦਾ ਟੈਕਸ ਵਸੂਲਿਆ ਜਾਵੇਗਾ।

    ਸਿਕਿਓਰਟੀਜ਼ ‘ਤੇ ਵਿਆਜ਼ ਤੋਂ ਵਾਧੂ ਮਿਲਣ ਵਾਲੀ ਵਿਆਜ਼ ‘ਤੇ 10 ਦੀ ਥਾਂ ਸਾਢੇ ਸੱਤ ਫ਼ੀਸਦ ਟੀਡੀਐੱਸ ਲੱਗੇਗਾ।

    ਵਿਅਕਤੀਗਤ ਜਾ ਐੱਚਯੂਐੱਫ ਵੱਲੋਂ ਠੇਕੇਦਾਰ ਨੂੰ ਭੁਗਤਾਨ ‘ਤੇ ਇੱਕ ਫ਼ੀਸਦ ਦੀ ਥਾਂ 0.75 ਫ਼ੀਸਦ ਟੀਡੀਐੱਸ ਦੀ ਕਟੌਤੀ ਕੀਤੀ ਗਈ ਹੈ। ਹੋਰਾਂ ਤੋਂ ਭੁਗਤਾਨ ‘ਤੇ ਦੋ ਦੀ ਥਾਂ ਡੇਢ ਫ਼ੀਸਦ ਟੀਡੀਐੱਸ ਕਟੌਤੀ ਕੀਤੀ ਗਈ ਹੈ।

    ਕਿਰਾਏ ਦੇ ਭੁਗਤਾਨ ‘ਤੇ ਮੌਜੂਦਾ ਦਸ ਫ਼ੀਸਦ ਦੀ ਥਾਂ 7.50 ਫ਼ੀਸਦ ਟੀਡੀਐਸ ਤੇ ਕਾਰੋਬਾਰੀ ਗਤੀਵਿਧੀ ਲਈ ਦੋ ਫ਼ੀਸ ਦੀ ਥਾਂ 1.5 ਫ਼ੀਸਦ ਟੀਡੀਐੱਸ ਦੇਣਾ ਪਵੇਗਾ।

    ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਿੰਨ੍ਹਾਂ ਨੇ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਪੈਨ ਜਾਂ ਆਧਾਰ ਨੰਬਰ ਦੀ ਜਾਣਕਾਰੀ ਨਹੀਂ ਦਿੱਤੀ ਉਨ੍ਹਾਂ ਨੂੰ ਟੀਡੀਐੱਸ ‘ਚ ਛੋਟ ਦਾ ਲਾਭ ਨਹੀਂ ਮਿਲੇਗਾ। ਮੌਜੂਦਾ ਸਮੇਂ ਇਕ ਤੋਂ 25 ਫ਼ੀਸਦ ਟੈਕਸ ਦੇਣਾ ਪੈਂਦਾ ਹੈ ਜੋ ਘੱਟ ਕੇ 0.7 ਤੋਂ 18.75 ਫ਼ੀਸਦ ਰਹਿ ਗਿਆ ਹੈ।

    LEAVE A REPLY

    Please enter your comment!
    Please enter your name here