ਮੋਗਾ ਦੇ ਨੌਜਵਾਨ ਦੀ ਕੈਨੇਡਾ ‘ਚ ਇੱਕ ਸੜਕ ਹਾਦਸੇ ਦੌਰਾਨ ਹੋਈ ਮੌਤ, ਇਲਾਕੇ ‘ਚ ਸੋਗ ਦੀ ਲਹਿਰ

    0
    164

    ਮੋਗਾ, (ਰੁਪਿੰਦਰ) :

    ਮੋਗਾ ਦੇ ਪਿੰਡ ਕਪੂਰੇ ਤੋਂ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਰਾਜਿੰਦਰ ਸਿੰਘ (26) ਦੀ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖ਼ਦਾਈ ਖ਼ਬਰ ਮਿਲੀ ਹੈ।

    ਜਾਣਕਾਰੀ ਮੁਤਾਬਕ ਰਾਜਿੰਦਰ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਕੈਨੇਡਾ ਵਿਚ ਟਰੱਕ ਚਲਾਉਂਦਾ ਸੀ। ਅਚਾਨਕ ਉਸ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਹ ਮੌਤ ਦੇ ਮੂੰਹ ਵੱਲ ਚਲਾ ਗਿਆ। ਮ੍ਰਿਤਕ ਨੌਜਵਾਨ ਰਾਜਿੰਦਰ ਸਿੰਘ ਦੇ ਪਿਤਾ ਆਤਮਾ ਸਿੰਘ ਅਤੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ ਟਰੱਕ ਚਾਲਕ ਸੀ ਅਤੇ ਟਰੱਕ ਦੇ ਅਚਾਨਕ ਹਾਦਸਾਗ੍ਰਸਤ ਹੋਣ ਕਰ ਕੇ ਮੌਤ ਦੇ ਮੂੰਹ ਚਲਾ ਗਿਆ।ਅੱਜ ਸਵੇਰੇ-ਸਵੇਰੇ ਇਹ ਖ਼ਬਰ ਜਦੋਂ ਪਿੰਡ ਕਪੂਰੇ ਪੁੱਜੀ ਤਾਂ ਚਾਰੇ ਪਾਸੇ ਮਾਤਮ ਛਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ‘ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ ਅਤੇ ਅਨੇਕਾਂ ਪੰਜਾਬੀ ਨੌਜਵਾਨ ਸੜਕ ਹਾਦਸਿਆਂ ਰਾਹੀਂ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।

    LEAVE A REPLY

    Please enter your comment!
    Please enter your name here