ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ‘ਤੇ ਮਲੀ ਕਾਲਖ਼, ਜਾਣੋ ਪੂਰਾ ਮਾਮਲਾ

    0
    117

    ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਮੰਗਲਵਾਰ ਦੀ ਸਵੇਰ ਮੋਹਾਲੀ ਦੇ ਇਲਾਕਾ ਬਲੌਂਗੀ ਦੇ ਨੇੜੇ ਸੜਕ ’ਤੇ ਲੱਗੇ ਹੋਰਡਿੰਗ ਅਤੇ ਇਸ਼ਤਿਹਾਰੀ ਬੋਰਡ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ’ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਕਾਲਖ਼ ਮਲਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਤਸਵੀਰ ਬਲੌਂਗੀ ਰੋਡ ਨੂੰ ਜਾਂਦੇ ਹੋਏ ਸੜਕ ‘ਤੇ ਲੱਗੇ ਹੋਰਡਿੰਗ ‘ਤੇ ਲੱਗੀ ਹੋਈ ਹੈ।

    ਇਸ ਸੰਬੰਧੀ ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਹੋਰਨਾਂ ਵੱਲੋਂ ਫੇਜ਼ ਥਾਣਾ-1 ਦੇ ਐੱਸ.ਐੱਚ.ਓ. ਮਨਫੂਲ ਸਿੰਘ ਨੂੰ ਪੱਤਰ ਲਿਖ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਰਵਾਈ ਕਰਵਾਉਣ ਲਈ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ‘ਚ ਉਹਨਾਂ ਨੇ ਕਿਹਾ ਕਿ ਅਜਿਹੇ ਬੋਰਡਾਂ ਨਾਲ ਛੇੜਛਾੜ ਕਰ ਕੇ ਸ਼ਰਾਰਤੀ ਅਨਸਰ ਸ਼ਹਿਰ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਫਿਰਾਕ ‘ਚ ਹਨ ਅਤੇ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

    ਕੈਪਟਨ ਅਮਰਿੰਦਰ ਸਿੰਘ ਦੀ ਜਿਸ ਤਸਵੀਰ ‘ਤੇ ਕਾਲਖ ਪੋਤੀ ਗਈ ਹੈ ਉਸ ’ਤੇ ‘ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਨਾਲ’ ਦਾ ਸਲੋਗਨ ਲਿਖਿਆ ਹੋਇਆ ਹੈ। ਇਸ ਸੰਬੰਧੀ ਪੁਲਿਸ ਵੱਲੋ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸ਼ਿਕੀਆਤ ਕਰ ਕੇ ਭਾਲ ਜਾਰੀ ਹੈ।

     

    LEAVE A REPLY

    Please enter your comment!
    Please enter your name here