ਮੁੰਬਈ ਪੁਲਿਸ ਵੱਲੋਂ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਗ੍ਰਿਫ਼ਤਾਰ !

    0
    144

    ਮੁੰਬਈ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ 2018 ‘ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸ ਦੀ ਮਾਂ ਕੁਮੁਦ ਨਾਇਕ ਦੀ ਮੌਤ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਰਨਬ ਗੋਸਵਾਮੀ ਨੂੰ ਹੁਣ ਅਲੀਬਾਗ ਲਿਜਾਇਆ ਜਾਵੇਗਾ। ਅਰਨਬ ਗੋਸਵਾਮੀ ਖ਼ਿਲਾਫ਼ ਇਹ ਐਕਸ਼ਨ ਉਸ ਵੇਲੇ ਲਿਆ ਗਿਆ ਜਦੋਂ ਉਨ੍ਹਾਂ ਖ਼ਿਲਾਫ਼ ਟੀਆਰਪੀ ਘੁਟਾਲੇ ਦੀ ਜਾਂਚ ਮੁੰਬਈ ‘ਚ ਚੱਲ ਰਹੀ ਹੈ।

    ਇਸ ਦੌਰਾਨ ਇਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਸੀ। ਜਿਸ ‘ਚ ਅਨਵੇ ਨਾਇਕ ਨੇ ਲਿਖਿਆ ਸੀ ਅਰਨਬ ਗੋਸਵਾਮੀ ਸਮੇਤ ਦੋ ਹੋਰਾਂ ਨੇ 5.40 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਸੀ ਜਿਸ ਕਾਰਨ ਉਹ ਵਿੱਤੀ ਪਰੇਸ਼ਾਨੀ ‘ਚੋਂ ਗੁਜ਼ਰ ਰਿਹਾ ਸੀ।

    ਸਾਲ 2018 ‘ਚ ਅਲੀਬਾਗ ਪੁਲਿਸ ਨੇ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਸੀ ਜੋ ਬਾਅਦ 2019 ‘ਚ ਰਾਏਗੜ ਪੁਲਿਸ ਨੇ ਬੰਦ ਕਰ ਦਿੱਤਾ ਸੀ। ਮਈ 2020 ‘ਚ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਅਨਵੇ ਨਾਇਕ ਦੀ ਧੀ ਅਦਨਿਆ ਨਾਇਕ ਵੱਲੋਂ ਪਹੁੰਚ ਕਰਨ ਤੋਂ ਬਾਅਦ ਇਸ ਮਾਮਲੇ ਦੀ ਨਵੀਂ ਸੀਆਈਡੀ ਜਾਂਚ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਅਲੀਬਾਗ ਪੁਲਿਸ ਨੇ ਅਰਨਬ ਗੋਸਵਾਮੀ ਤੋਂ ਬਕਾਏ ਦੀ ਅਦਾਇਗੀ ਦੀ ਪੜਤਾਲ ਨਹੀਂ ਕੀਤੀ ਸੀ।

    LEAVE A REPLY

    Please enter your comment!
    Please enter your name here