ਮੁਕੇਸ਼ ਅੰਬਾਨੀ ਨੂੰ ਵੱਡਾ ਝਟਕਾ, ਟੌਪ ਅਮੀਰਾਂ ਦੀ ਸੂਚੀ ’ਚੋਂ ਬਾਹਰ!

    0
    149

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਟੌਪ-10 ਦੀ ਸੂਚੀ ਵਿੱਚੋਂ ਇੱਕ ਵਾਰ ਫਿਰ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਅੱਜ ਦੁਪਹਿਰ ਨੂੰ ਉਹ 9ਵੇਂ ਸਥਾਨ ’ਤੇ ਆ ਗਏ ਸੀ। ਸ਼ਨਿਚਰਵਾਰ ਨੂੰ ਉਹ ਇਸ ਸੂਚੀ ’ਚੋਂ ਬਾਹਰ ਹੋ ਕੇ 12ਵੇਂ ਸਥਾਨ ’ਤੇ ਪੁੱਜ ਗਏ ਸਨ।

    ਫ਼ੋਰਬਸ ਰੀਅਲ ਟਾਈਮ ਬਿਲੀਅਨੇਅਰ ਸੂਚਕ ਅੰਕ ਮੁਤਾਬਕ ਸੋਮਵਾਰ ਦੁਪਹਿਰ ਨੂੰ ਮੁਕੇਸ਼ ਅੰਬਾਨੀ 74.5 ਅਰਬ ਡਾਲਰ ਦੀ ਨੈੱਟਵਰਥ ਨਾਲ 11ਵੇਂ ਸਥਾਨ ’ਤੇ ਹਨ। ਇਸ ਸੂਚੀ ਵਿੱਚ ਸਭ ਤੋਂ ਉੱਤੇ ਐਮੇਜ਼ੌਨ ਦੇ ਮਾਲਕ ਜੈੱਫ਼ ਬੇਜੋਸ 181.4 ਅਰਬ ਡਾਲਰ ਦੀ ਨੈੱਟਵਰਥ ਨਾਲ ਚੋਟੀ ’ਤੇ ਹਨ। 10ਵੇਂ ਸਥਾਨ ਉੱਤੇ ਸਰਗੀ ਬ੍ਰਿਨ ਹਨ। ਨੌਂਵੇਂ ਸਥਾਨ ਵੁੱਤੇ ਲੈਰੀ ਐਲੀਸ਼ਨ ਤੇ ਸੱਤਵੇਂ ਉੱਤੇ ਲੈਰੀ ਪੇਜ ਹਨ। ਵਾਰੇਨ ਬਫ਼ੇਟ ਛੇਵੇਂ ਤੇ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ ’ਤੇ ਹਨ। ਦੂਜੇ ਸਥਾਨ ਉੱਤ ਬਰਨਾਰਡ ਐਂਡ ਫ਼ੈਮਿਲੀ ਹੈ। ਤੀਸਰੇ ਸਥਾਨ ਉੱਤੇ ਬਿਲ ਗੇਟਸ ਕਾਬਜ਼ ਹਨ।

    ਟੌਪ-10 ਦੀ ਸੂਚੀ ਵਿੱਚ ਜ਼ਿਆਦਾਤਰ ਅਮਰੀਕੀ ਬਿਜ਼ਨੇਸਮੈਨ ਹਨ। ਸਵੇਰੇ ਰਿਲਾਇੰਸ ਇੰਡਸਟ੍ਰੀਜ਼ ਦੇ ਸਟਾੱਕ ਵਿੱਚ 3.31 ਫ਼ੀਸਦੀ ਤੇਜ਼ੀ ਕਾਰਣ ਅੰਬਾਨੀ ਦੀ ਨੈੱਟਵਰਥ ਵਿੱਚ ਅੱਜ 2.5 ਅਰਬ ਡਾਲਰ ਦਾ ਉਛਾਲ ਆਇਆਸੀ। ਦੁਪਹਿਰ ਬਾਅਦ ਜਦੋਂ ਅਮਰੀਕੀ ਬਾਜ਼ਾਰ ਖੁੱਲ੍ਹਣਗੇ, ਤਾਂ ਇਸ ਸੂਚੀ ਵਿੱਚ ਹਾਲੇ ਹੋਰ ਉਲਟਫੇਰ ਵੇਖਣ ਨੂੰ ਮਿਲ ਸਕਦਾ ਹੈ।

    ਬਲੂਮਬਰਗ ਬਿਲੀਅਨੇਰਜ਼ ਇੰਡੈਕਸ ਵਿੱਚ 8 ਅਗਸਤ ਨੂੰ ਮੁਕੇਸ਼ ਅੰਬਾਨੀ ਨੂੰ ਅਮੀਰ ਕਾਰੋਬਾਰੀਆਂ ਦੀ ਰੈਂਕਿੰਗ ਵਿੱਚ ਚੌਥਾ ਸਥਾਨ ਮਿਲਾ ਸੀ। ਇਸੇ ਵਰ੍ਹੇ 14 ਜੁਲਾਈ ਨੂੰ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਛੇਵੇਂ ਸਥਾਨ ਉੱਤੇ ਪੁੱਜੇ ਸਨ; ਜਦ ਕਿ 23 ਜੁਲਾਈ ਨੂੰ ਉਹ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ।

    LEAVE A REPLY

    Please enter your comment!
    Please enter your name here