ਮਾਸੂਮ ਬੱਚੀ ਦੇ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ

    0
    160

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਦਿਹਾਤੀ ਮਜਦੂਰ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਦਰਸ਼ਨ ਨਾਹਰ ਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਅਤੇ ਸੂਬਾਈ ਪਰੈਸ ਸਕੱਤਰ ਸਾਥੀ ਬਲਦੇਵ ਨੂਰਪੁਰੀ ਨੇ ਪਿਛਲੇ ਦਿਨੀਂ ਅੱਤ ਦੀ ਗਰਮੀ ‘ਚ ਨਾਲ ਲੱਗਦੇ ਸ਼ਮਸਾਨ ਘਾਟ ਚੋਂ ਪੀਣ ਵਾਲਾ ਠੰਡਾ ਪਾਣੀ ਲੈਣ ਗਈ ਦਿੱਲੀ ਛਾਉਣੀ ਦੇ ਪਿੰਡ ਪੁਰਾਣਾ ਨੰਗਲ ਦੀ 9 ਸਾਲਾਂ ਦਲਿਤ ਬੱਚੀ ਨਾਲ ਸ਼ਮਸਾਨਘਾਟ ਦੇ ਮਾਲੀ ਸਮੇਤ ਚਾਰ ਗੁੰਡਿਆਂ ਵੱਲੋਂ ਬਲਾਤਕਾਰ ਕਰਨ ਉਪਰੰਤ ਉਸਦੀ ਹਤਿਆ ਕਰਕੇ ਖੁਦ ਹੀ ਉਸਦੇ ਪਰਿਵਾਰਕ ਮੈਂਬਰਾਂ ਤੋਂ ਚੋਰੀ ਸਸਕਾਰ ਕਰਨ ਦੇ ਦੋਸ਼ੀਆਂ ਲਈ ਸਖਤ ਸਜ਼ਾਵਾਂ ਦੀ ਮੰਗ ਕੀਤੀ ਹੈ।

    ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹ ਮਾਸੂਮ ਧੀ ਤਕਰੀਬਨ ਸਾਰੀ ਜਲ ਚੁੱਕੀ ਸੀ ਤੇ ਮਾਪਿਆਂ ਨੂੰ ਸਿਰਫ ਬੱਚੀ ਦੇ ਅੱਧ ਮੱਚੇ ਪੈਰ ਹੀ ਦੇਖਣੇ ਨਸੀਬ ਹੋਏ ਹਨ ਇਸ ਲਈ ਇਹ ਅੱਤ ਦਰਜੇ ਦਾ ਵਹਿਸ਼ੀ ਕਾਰਾ ਜਿਸ ਲਈ ਜਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਇਸ ਤਰਾਂ ਦੀਆਂ ਮੰਦਭਾਗੀਆਂ, ਹੌਲਨਾਕ ਵਾਰਦਾਤਾਂ ਔਰਤਾਂ, ਖਾਸ ਕਰਕੇ ਦਲਿਤ ਮੁਟਿਆਰਾਂ ਤੇ ਨਾਬਾਲਗ ਦਲਿਤ ਬੱਚੀਆਂ ਨਾਲ ਦੇਸ਼ ਦੇ ਸਾਰੇ ਭਾਗਾਂ ਵਿੱਚ ਹਰ ਰੋਜ਼ ਹੀ ਵਾਪਰਦੀਆਂ ਹਨ ਅਤੇ ਭਾਜਪਾ ਦੇ ਰਾਜ-ਭਾਗ ਵਾਲੇ ਸੂਬੇ,ਖਾਸ ਕਰਕੇ ਉੱਤਰ ਪ੍ਰਦੇਸ਼ ਤਾਂ ਇਸਤਰੀਆਂ ਲਈ ਨਰਕ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾਈ ਭਾਜਪਾ ਸਰਕਾਰਾਂ ਦੀ ਕਾਤਲਾਂ, ਬਲਾਤਕਾਰੀਆਂ ਅਤੇ ਹਰ ਕਿਸਮ ਦੇ ਗੈਰ ਸਮਾਜੀ ਅਨਸਰਾਂ ਦੀ ਨੰਗੀ ਚਿੱਟੀ ਪੁਸ਼ਤਪਨਾਹੀ ਕਾਰਨ ਅਜਿਹੇ ਅਪਰਾਧੀਆਂ ਵੱਲੋਂ ਨਾ ਕੇਵਲ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਲਕਿ ਜਾਤੀਵਾਦੀ ਮਾਨਸਿਕਤਾ ਅਧੀਨ ਕੰਮ ਕਰਦੇ ਪੁਲਸ- ਪ੍ਰਸ਼ਾਸ਼ਨ ਦੀ ਢਿੱਲੀ ਮੱਠੀ ਕਾਰਵਾਈ ਕਾਰਨ ਸਾਫ ਬਚ ਨਿੱਕਲਦੇ ਹਨ।

    ਆਗੂਆਂ ਨੇ ਕਿਹਾ ਕਿ ਜਦੋਂ ਤੋਂ ਆਰ ਐਸ ਐਸ ਦੀ ਫਿਰਕੂ- ਮਨੂੰਵਾਦੀ ਵਿਚਾਰਧਾਰਾ ਦੀ ਸੇਧ ਵਿੱਚ ਕੰਮ ਕਰਨ ਵਾਲੀ ਭਾਜਪਾ ਹੱਥ ਕੇਂਦਰੀ ਅਤੇ ਸੂਬਾ ਸਰਕਾਰਾਂ ਦੀ ਵਾਗਡੋਰ ਆਈ ਹੈ ਉਦੋਂ ਤੋਂ ਅਜਿਹੀਆਂ ਘਿਨੌਣੀਆਂ ਵਾਰਦਾਤਾਂ ‘ਚ ਬੇਹੱਦ ਤੇਜ਼ੀ ਆਈ ਹੈ। ਆਗੂਆਂ ਨੇ ਕੇਜਰੀਵਾਲ ਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਾਬਾਲਗ ਬੱਚੀ ਦੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿਤੀਆਂ ਜਾਣ ਅਤੇ ਅਜਿਹੀਆਂ ਵਾਰਦਾਤਾਂ ਸਮੇਂ ਪੱਖਪਾਤ ਕਰਨ ਵਾਲੇ ਅਧਿਕਾਰੀਆਂ ਨੂੰ ਫੌਰੀ ਡਿਸਮਿਸ ਕੀਤਾ ਜਾਵੇ।

    LEAVE A REPLY

    Please enter your comment!
    Please enter your name here