ਮਹਿਜ਼ 36 ਸੈਕਿੰਡ ਵਿਚ 11 ਸਾਲ ਦੇ ਬੱਚੇ ਨੇ ਬੈਂਕ ‘ਚੋਂ ਉਡਾਏ 20 ਲੱਖ !

    0
    130

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ 11 ਸਾਲ ਦੇ ਇੱਕ ਬੱਚੇ ਨੇ ਪੰਜਾਬ ਨੈਸ਼ਨਲ ਬੈਂਕ ਤੋਂ 20 ਲੱਖ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ, ਜਿਸ ਵਿਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਛੋਟਾ ਬੱਚਾ, ਪੇਸ਼ੇਵਰ ਚੋਰ ਦੀ ਤਰ੍ਹਾਂ ਕੈਸ਼ੀਅਰ ਦੇ ਕੈਬਿਨ ਤੋਂ ਕੁੱਝ ਸਕਿੰਟਾਂ ਵਿਚ ਨਕਦੀ ਉੱਤੇ ਹੱਥ ਸਾਫ਼ ਕਰ ਦਿੰਦਾ ਹੈ।

    ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਕੈਸ਼ੀਅਰ ਵਾਸ਼ਰੂਮ ਲਈ ਆਪਣੇ ਕੈਬਿਨ ਉਠਿਆ ਤਾਂ ਪਹਿਲਾਂ ਤੋਂ ਹੀ ਬੈਂਕ ਵਿਚ ਘੁੰਮ ਰਿਹਾ ਬੱਚਾ ਤੁਰੰਤ ਕੈਬਿਨ ਵਿਚ ਦਾਖ਼ਲ ਹੋਇਆ ਅਤੇ ਬੈਗ ਵਿਚਲੇ ਪੈਸੇ ਲੈ ਕੇ ਫ਼ਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਕੈਸ਼ੀਅਰ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਸੀ, ਜਿਸਦਾ ਫ਼ਾਈਦਾ ਉਠਾਉਂਦਿਆਂ ਬੱਚੇ ਨੇ 20 ਲੱਖ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

    ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਲਾਈਨ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਚੋਰੀ ਦੁਪਹਿਰ ਵੇਲੇ ਹੋਈ ਸੀ ਪਰ ਜਦੋਂ ਸ਼ਾਮ ਨੂੰ ਨਗਦੀ ਗਿਣੀ ਗਈ ਤਾਂ 20 ਲੱਖ ਰੁਪਏ ਘੱਟ ਮਿਲ। ਐੱਸ.ਐੱਚ.ਓ. ਹਰੀ ਓਮ ਨੇ ਦੱਸਿਆ ਕਿ ਕੈਸ਼ੀਅਰ ਦੀ ਲਾਪ੍ਰਵਾਹੀ ਕਾਰਨ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

    ਸੀਸੀਟੀਵੀ ਫੁਟੇਜ ਵਿਚ ਬੱਚੇ ਨੂੰ ਵੇਖਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਬੱਚੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਬੱਚੇ ਨੂੰ ਕਿਸੇ ਨੇ ਟਰੇਂਡ ਕੀਤਾ ਹੈ ਕਿ ਵਾਰਦਾਤ ਨੂੰ ਕਿਵੇਂ ਅੰਜਾਮ ਦੇਣਾ ਹੈ। ਮੌਕਾ ਵੇਖਦਿਆਂ ਹੀ ਬੱਚੇ ਨੇ ਅਜਿਹਾ ਕਦਮ ਚੁੱਕਿਆ ਅਤੇ ਕਿਸੇ ਨੂੰ ਉਸ ‘ਤੇ ਸ਼ੱਕ ਨਹੀਂ ਹੋਇਆ ਕਿ ਉਸਨੇ ਪੈਸੇ ਚੋਰੀ ਕੀਤੇ ਹਨ। ਇਸ ਮਾਮਲੇ ਵਿਚ ਪੁਲਿਸ ਦੇ ਹੱਥ ਖਾਲੀ ਹਨ ਅਤੇ ਬੱਚੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

    LEAVE A REPLY

    Please enter your comment!
    Please enter your name here