ਕਸ਼ਮੀਰ ‘ਚ ਚੀਨ ਦੀ ਵੱਡੀ ਸਾਜਿਸ਼? ਅੱਤਵਾਦੀਆਂ ਕੋਲ ਪਹੁੰਚਿਆ ਚੀਨੀ ਅਸਲਾ

    0
    137

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਨਵੀਂ ਦਿੱਲੀ : ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਦਹਿਸ਼ਤ ਫੈਲਾਉਣ ਦੀ ਸਾਜਿਸ਼ ਨਾਕਾਮ ਹੋਣ ਤੋਂ ਬਾਅਦ ਕੀ ਹੁਣ ਚੀਨ ਕਸ਼ਮੀਰ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦਾ ਹੈ? ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਜ਼ਰੀਏ ਚੀਨ ਕਸ਼ਮੀਰ ‘ਚ ਅੱਤਵਾਦ ਦੇ ਜਾਲ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਹਾਸਲ ਜਾਣਕਾਰੀ ਅਨੁਸਾਰ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਕਬਜ਼ੇ ‘ਚੋਂ ਚੀਨ ਵਿੱਚ ਨਿਰਮਿਤ ਰਾਈਫਲਾਂ ਪਿਛਲੇ ਕੁੱਝ ਸਮੇਂ ਤੋਂ ਮਿਲੀਆਂ ਹਨ। ਹੁਣ ਤੱਕ ਏ ਕੇ-47 ਜਾਂ ਕਈ ਵਾਰ ਅਮਰੀਕੀ ਹਥਿਆਰ (ਜੋ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਤੋਂ ਲੁੱਟੇ ਗਏ ਸੀ) ਉਪਲੱਬਧ ਸੀ ਪਰ ਅਜੋਕੇ ਸਮੇਂ ਵਿੱਚ ਇੱਕ ਨਵਾਂ ਰੁਝਾਨ ਦਿਖਾਈ ਦੇ ਰਿਹਾ ਹੈ। ਇਹ ਰੁਝਾਨ ਚੀਨ ‘ਚ ਨਿਰਮਿਤ ’97 ਐੱਨਐੱਸਆਰ’ ਰਾਈਫਲ ਦਾ ਹੈ, ਜੋ ਅੱਤਵਾਦੀਆਂ ਦੇ ਕਬਜ਼ੇ ‘ਚੋਂ ਮਿਲ ਰਹੇ ਹਨ। ਇਹ ਰਾਈਫਲ ਚੀਨ ਤੋਂ ਨੋਰਿਨਕੋ ਕੰਪਨੀ ਤਿਆਰ ਕਰਦੀ ਹੈ। ਅੱਤਵਾਦੀਆਂ ਵੱਲੋਂ ਚੀਨੀ ਹਥਿਆਰ ਫੜੇ ਜਾਣ ਕਾਰਨ ਭਾਰਤੀ ਖੁਫੀਆ ਏਜੰਸੀਆਂ ਨੇ ਕੰਨ ਖੜੇ ਕਰ ਲੈ ਹਨ।

    ਸੁਰੱਖਿਆ ਏਜੰਸੀਆਂ ਨੂੰ ਕੀ ਸ਼ੱਕ ਹੈ?

    23-24 ਸਤੰਬਰ ਦੀ ਰਾਤ ਨੂੰ ਸੁਰੱਖਿਆ ਬਲਾਂ ਨੇ ਜੰਮੂ ਤੋਂ ਦੱਖਣੀ ਕਸ਼ਮੀਰ ਜਾ ਰਹੀ ਇੱਕ ਬਲੈਰੋ ਗੱਡੀ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਰਾਈਫਲਾਂ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ। ਇਨ੍ਹਾਂ ਦੋ ਰਾਈਫਲਾਂ ‘ਚੋਂ ਇਕ ਏ ਕੇ 47 ਅਤੇ ਇਕ ਚੀਨੀ ’97 ਐੱਨਐੱਸਆਰ’ ਸੀ। ਐੱਨਐੱਸਆਰ ਦੇ ਨਾਲ 4 ਮੈਗਜ਼ੀਨ ਅਤੇ 190 ਰਾਊਂਡ ਗੋਲੀਆਂ ਸੀ। ਸੁਰੱਖਿਆ ਏਜੰਸੀਆਂ ਨੂੰ ਪੂਰਾ ਸ਼ੱਕ ਹੈ ਕਿ ਪਾਕਿਸਤਾਨ ਨੇ ਇਹ ਹਥਿਆਰ ਜੰਮੂ ਦੇ ਸਾਂਬਾ ਸੈਕਟਰ ‘ਚ ਡਰੋਨਾਂ ਰਾਹੀਂ ਸੁੱਟੇ ਸੀ।

    ਇਹ ਪਹਿਲੀ ਘਟਨਾ ਨਹੀਂ ਸੀ ਜਦੋਂ ਚੀਨ ‘ਚ ਬਣੀ ਇਕ ਰਾਈਫਲ ਨੂੰ ਸੁਰੱਖਿਆ ਬਲਾਂ ਨੇ ਕਬਜ਼ੇ ‘ਚ ਲਿਆ ਸੀ। ਇਸ ਤੋਂ ਪਹਿਲਾਂ 14 ਸਤੰਬਰ ਨੂੰ ਜਦੋਂ ਦੋ ਅੱਤਵਾਦੀਆਂ ਨੇ ਕੰਟਰੋਲ ਰੇਖਾ ਦੇ ਗੁਰੇਜ਼ ਸੈਕਟਰ ਤੋਂ ਭਾਰਤੀ ਸਰਹੱਦ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਭਾਰਤੀ ਫੌਜ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਵੇਂ ਅੱਤਵਾਦੀ ਸੈਨਾ ਤੋਂ ਬਚਣ ਲਈ ਨੇੜਲੇ ਨਦੀ ‘ਚ ਛਾਲ ਮਾਰ ਗਏ। ਇਸ ਘਟਨਾ ‘ਚ ਦੋਵੇਂ ਅੱਤਵਾਦੀਆਂ ਦੀ ਮੌਤ ਹੋ ਗਈ ਅਤੇ ਬਾਅਦ ‘ਚ ਉਨ੍ਹਾਂ ਦੀਆਂ ਲਾਸ਼ਾਂ ਨਦੀ ‘ਚੋਂ ਬਾਹਰ ਕੱਢੀਆਂ ਗਈਆਂ। ਪਰ ਜਦੋਂ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਚੀਨੀ ਬਣੀ ਨੌਰਿੰਕੋ ਕਿਊਬੀਜ਼ੈਡ -95 ਰਾਈਫਲ ਬਰਾਮਦ ਕੀਤੀ ਗਈ।

    LEAVE A REPLY

    Please enter your comment!
    Please enter your name here