ਭੂਚਾਲ ਦੇ ਝਟਕਿਆਂ ਨਾਲ ਹਿੱਲੀ ਜੰਮੂ-ਕਸ਼ਮੀਰ ਦੀ ਧਰਤੀ, ਸਹਿਮ ਗਏ ਲੋਕ !

    0
    144

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਜੰਮੂ-ਕਸ਼ਮੀਰ ਦੇ ਕਟਰਾ ਤੋਂ ਲਗਪਗ 84 ਕਿਲੋਮੀਟਰ ਪੂਰਬ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.0 ਮਾਪੀ ਗਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਸਵੇਰੇ 8:56 ਵਜੇ ਆਏ ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ 22 ਜੂਨ ਨੂੰ ਮਿਜ਼ੋਰਮ ‘ਚ 5.3 ਤੀਬਰਤਾ ਦਾ ਭੂਚਾਲ ਆਇਆ ਸੀ। ਇਹ ਇੱਕ ਤਰ੍ਹਾਂ ਨਾਲ ਕਾਫ਼ੀ ਤੇਜ਼ ਝਟਕਾ ਸੀ ਅਤੇ ਇਸ ਨਾਲ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ। ਨਾਲ ਹੀ ਕਈ ਥਾਂਵਾਂ ‘ਤੇ ਸੜਕਾਂ ‘ਚ ਤਰੇੜਾਂ ਪੈ ਗਈਆਂ ਸੀ।

    ਦੱਸ ਦੇਈਏ ਕਿ ਭੂਚਾਲ ਦੇ ਝਟਕੇ ਭਾਰਤ ਵਿੱਚ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਮਹਿਸੂਸ ਕੀਤੇ ਜਾ ਰਹੇ ਹਨ। ਦਿੱਲੀ-ਐੱਨਸੀਆਰ ਵਿੱਚ ਲਗਾਤਾਰ ਭੁਚਾਲ ਆ ਰਿਹਾ ਹੈ। ਇਸ ‘ਤੇ ਵਿਗਿਆਨੀ ਕਹਿੰਦੇ ਹਨ ਕਿ ਹਿਮਾਲਿਆ ਦੇ ਨੇੜੇ ਧਰਤੀ ਦੇ ਹੇਠਾਂ ਬਹੁਤ ਉਤਰਾਅ ਚੜਾਅ ਹੋਇਆ ਹੈ। ਇਸ ਲਈ ਇਸ ਖੇਤਰ ਵਿਚ ਵੱਡੇ ਭੂਚਾਲ ਦੀ ਆਉਣ ਦਾ ਖਦਸ਼ਾ ਹੈ। ਇਹ ਖੇਤਰ ਜ਼ੋਨ 5 ਵਿੱਚ ਪੈਂਦਾ ਹੈ ਅਤੇ ਇਸ ਅਰਥ ਵਿੱਚ ਇਹ ਇੱਕ ਬਹੁਤ ਹੀ ਖ਼ਤਰਨਾਕ ਖੇਤਰ ਹੈ ਅਤੇ ਇੱਥੇ ਇੱਕ ਵੱਡੇ ਭੂਚਾਲ ਦੀ ਚਿਤਾਵਨੀ ਬਹੁਤ ਪਹਿਲਾਂ ਤੋਂ ਹੈ। ਦਿੱਲੀ-ਐੱਨਸੀਆਰ ਦੀ ਗੱਲ ਕਰੀਏ ਤਾਂ ਇਸ ਨੂੰ ਜ਼ੋਨ 4 ਵਿਚ ਰੱਖਿਆ ਗਿਆ ਹੈ। ਜ਼ੋਨ 4 ਨੂੰ ਜ਼ੋਨ 5 ਨਾਲੋਂ ਘੱਟ ਖਤਰਾ ਵਾਲਾ ਖੇਤਰ ਮੰਨਿਆ ਜਾਂਦਾ ਹੈ।

    LEAVE A REPLY

    Please enter your comment!
    Please enter your name here