ਭਾਰਤ ‘ਚ 7 ਨਵੇਂ ਰੂਟਾਂ ‘ਤੇ ਦੌੜੇਗੀ ਬੁਲੇਟ ਟ੍ਰੇਨ, ਘੰਟਿਆਂ ਦਾ ਸਫ਼ਰ ਮਿੰਟਾਂ ‘ਚ ਹੋਵੇਗਾ ਤੈਅ :

    0
    139

    ਨਵੀਂ ਦਿੱਲੀ, ਜਨਗਾਥਾ ਟਾਇਮਸ: (ਰਵਿੰਦਰ)

    ਨਵੀਂ ਦਿੱਲੀ : ਭਾਰਤ ਚ ਜਾਪਾਨ ਦੀ ਮੱਦਦ ਨਾਲ ਬੁਲੇਟ ਟ੍ਰੇਨ ਦਾ ਨੈੱਟਵਰਕ ਵਧਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਹਾਈ ਸਪੀਡ ਬੁਲੇਟ ਟ੍ਰੇਨਾਂ ਲਈ ਸੱਤ ਨਵੇਂ ਰੂਟਾਂ ਦੀ ਪਛਾਣ ਕੀਤੀ ਹੈ। ਇਸ ਲਈ ਜਲਦ ਹੀ ਰੇਲਵੇ ਅਤੇ ਭਾਰਤੀ ਰਾਸ਼ਟਰੀ ਹਾਈਵੇਅ ਅਥਾਰਿਟੀ ਮਿਲ ਕੇ ਜ਼ਮੀਨ ਐਕੁਆਇਰ ਦਾ ਕੰਮ ਸ਼ੁਰੂ ਕਰਨਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ‘ਚ ਪਿਛਲੇ ਦਿਨੀਂ ਹੋਈ ਮੰਤਰੀਆਂ ਦੀ ਬੈਠਕ ‘ਚ ਜ਼ਮੀਨ ਐਕੁਆਇਰ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।

    ਟ੍ਰੇਨ ਹਾਈ ਸਪੀਡ ਕੌਰੀਡੋਰ ‘ਤੇ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਉੱਥੇ ਹੀ ਸੈਮੀ ਹਾਈਸਪੀਡ ਕੌਰੀਡੋਰ ‘ਤੇ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਇਸ ਸੰਬੰਧੀ ਰੇਲਵੇ ਬੋਰਡ ਨੇ ਐੱਨਐੱਚਏਆਈ ਨੂੰ ਚਿੱਠੀ ਲਿਖ ਕੇ ਇਨ੍ਹਾਂ ਸੱਤ ਹਾਈ ਸਪੀਡ ਕੌਰੀਡੋਰ ਨੂੰ ਲੈਕੇ ਵਿਸਥਾਰ ‘ਚ ਵੇਰਵਾ ਮੰਗਿਆ ਹੈ।

    ਇਸ ਬਾਬਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ‘ਤੇ ਤੇਜ਼ੀ ਨਾਲ ਕੰਮ ਹੋ ਸਕੇ ਇਸ ਲਈ ਐੱਨਐੱਚਏਆਈ ਨੂੰ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨ ਲਈ ਵੀ ਕਿਹਾ ਗਿਆ ਹੈ। ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਚੱਲਣ ਵਾਲੀ ਇਸ ਟ੍ਰੇਨ ਦੇ ਦਸੰਬਰ, 2023 ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here