ਭਾਰਤ ‘ਚ ਹੋਈ ਬਿਜਲੀ ਸਸਤੀ, 2 ਰੁਪਏ 36 ਪੈਸੇ ਪ੍ਰਤੀ ਯੂਨਿਟ :

    0
    115

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ: ਭਾਰਤ ‘ਚ ਸੋਲਰ ਬਿਜਲੀ ਦੀ ਦਰ ਘੱਟੋ-ਘੱਟ ਪੱਧਰ ‘ਤੇ ਪਹੁੰਚ ਗਈ ਹੈ। ਹਾਲ ਹੀ ‘ਚ ਸੋਲਰ ਐਨਰਜੀ ਪੈਦਾ ਕਰਨ ਵਾਲੀਆਂ ਛੇ ਕੰਪਨੀਆਂ ਨੇ ਆਪਣੀ ਬੋਲੀ ‘ਚ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ‘ਚ ਪੰਜ ਵਿਦੇਸ਼ੀ ਕੰਪਨੀਆਂ ਹਨ ਜੋ ਮਿਲ ਕੇ 2000 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ। ਇਸ ਬੋਲੀ ‘ਚ ਸਫ਼ਲ ਹੋਣ ਵਾਲੀ ਭਾਰਤ ਦੀ ਇਕਲੌਤੀ ਕੰਪਨੀ ਰੀ-ਨੀਊ ਪਾਵਰ ਹੈ।

    ਹੁਣ ਤਕ ਸੋਲਰ ਐਨਰਜੀ ਦੀ ਘੱਟੋ-ਘੱਟ ਟੈਰਿਫ 2.44 ਰੁਪਏ ਪ੍ਰਤੀ ਯੂਨਿਟ ਸੀ। ਤਾਜ਼ਾ ਬੋਲੀ ਮੁਤਾਬਕ ਸਪੇਨ ਦੀ ਕੰਪਨੀ ਸੋਲਰਪੈਕ ਨੇ 300 ਮੈਗਾਵਾਟ ਬਿਜਲੀ ਬਣਾਉਣ ਦਾ ਠੇਕਾ ਹਾਸਲ ਕੀਤਾ ਹੈ। ਕੰਪਨੀ ਨੇ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਬਣਾਉਣ ਦੀ ਬੋਲੀ ਲਾਈ ਹੈ। ਇਟਲੀ ਦੀ ਕੰਪਨੀ ਏਨਲ ਗ੍ਰੀਨ 300 ਮੈਗਾਵਾਟ ਸੋਲਰ ਐਨਰਜੀ 2.37 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਦਾ ਕਰੇਗੀ। ਭਾਰਤੀ ਕੰਪਨੀ ਰੀਨੀਊ ਪਾਵਰ 400 ਮੈਗਾਵਾਟ ਬਿਜਲੀ 2.38 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਣਾਏਗੀ।

    ਦਰਅਸਲ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਪੈਦਾ ਹੋਈ ਮੰਦੀ ‘ਚ ਸੋਲਰ ਉਪਕਰਨ ਕਾਫ਼ੀ ਸਸਤੇ ਹੋ ਗਏ ਹਨ। ਇਸ ਲਈ ਕੰਪਨੀਆਂ ਲਈ ਸੋਲਰ ਐਨਰਜੀ ਦੇ ਉਤਪਾਦਨ ‘ਚ ਕਾਫ਼ੀ ਘੱਟ ਲਾਗਤ ਆ ਰਹੀ ਹੈ। ਹਾਲਾਂਕਿ ਭਾਰਤੀ ਡਿਵੈਲਪਰ ਬਿਜਲੀ ਦੀ ਮੰਗ ‘ਚ ਕਮੀ ਤੋਂ ਫ਼ਿਕਰਮੰਦ ਹਨ।

    LEAVE A REPLY

    Please enter your comment!
    Please enter your name here