ਭਾਰਤੀ ਰੇਲਵੇ ਨੇ ਰਚਿਆ ਇਤਿਹਾਸ, ਪਹਿਲੀ ਵਾਰ ਇਕ ਵੀ ਟ੍ਰੇਨ ਨਹੀਂ ਹੋਈ ਲੇਟ :

    0
    124

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ :ਭਾਰਤ ਵਿਚ ਰੇਲ ਗੱਡੀਆਂ ਦਾ ਲੇਟ ਹੋਣ ਆਮ ਮੰਨਿਆ ਜਾਂਦਾ ਹੈ। ਪਰ ਭਾਰਤੀ ਰੇਲਵੇ ਨੇ ਇਸ ਖਾਮੀ ਨੂੰ ਦੂਰ ਕਰਦਿਆਂ ਸ਼ਾਨਦਾਰ ਕਾਰਨਾਮਾ ਦਿਖਾਇਆ ਹੈ। 1 ਜੁਲਾਈ ਤੋਂ ਦੇਸ਼ ਵਿਚ ਚੱਲ ਰਹੀਆਂ 201 ਰੇਲ ਗੱਡੀਆਂ ਆਪਣੇ ਸ਼ਡਿਊਲ ਅਨੁਸਾਰ ਸਟੇਸ਼ਨਾਂ ‘ਤੇ ਪਹੁੰਚੀਆਂ। ਰੇਲਵੇ ਦਾ ਕਹਿਣਾ ਹੈ ਕਿ ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਸਾਰੀਆਂ ਰੇਲ ਗੱਡੀਆਂ 100% ਸਮੇਂ ਤੇ ਚੱਲੀਆਂ ਹਨ ਅਤੇ ਸਮੇਂ ਤੇ ਆਪਣੀ ਮੰਜ਼ਿਲ ‘ਤੇ ਪਹੁੰਚੀਆਂ ਹਨ। ਇਸ ਤੋਂ ਪਹਿਲਾਂ 23/6/20 ਨੂੰ ਸਿਰਫ਼ ਇਕ ਟ੍ਰੇਨ ਲੇਟ ਹੋਈ ਸੀ, ਜਿਸ ਕਾਰਨ ਪੰਚੁਐਲਟੀ 99.54 ਪ੍ਰਤੀਸ਼ਤ ਦਰਜ ਹੋਈ ਸੀ।

    ਦੱਸਣਯੋਗ ਹੈ ਕਿ ਆਈਆਰਸੀਟੀਸੀ ਆਪਣੀਆਂ ਨਿੱਜੀ ਟਰੇਨਾਂ ਦੇ ਦੇਰ ਨਾਲ ਆਉਣ ਉੱਤੇ ਯਾਤਰੀਆਂ ਨੂੰ ਮੁਆਵਜ਼ਾ ਮਿਲਦਾ ਹੈ – ਤੇਜਸ ਐਕਸਪ੍ਰੈਸ ਦੇਰ ਨਾਲ ਹੋਣ ‘ਤੇ ਮੁਸਾਫ਼ਰਾਂ ਨੂੰ ਮੁਆਵਜ਼ਾ ਮਿਲਦਾ ਹੈ। ਰੇਲ ਦੇ ਦੇਰੀ ਹੋਣ ਦੀ ਸੂਰਤ ਵਿੱਚ ਅੰਸ਼ਕ ਤੌਰ ਤੇ ਰਿਫੰਡ ਕੀਤਾ ਜਾਂਦਾ ਹੈ।

    ਜੇ ਰੇਲਗੱਡੀ 1 ਘੰਟੇ ਤੋਂ ਥੋੜੀ ਵੱਧ ਲੇਟ ਹੈ ਤਾਂ ਯਾਤਰੀਆਂ ਨੂੰ 100 ਰੁਪਏ ਦੀ ਰਿਫੰਡ ਅਤੇ ਜੇ ਉਹ ਦੋ ਘੰਟੇ ਤੋਂ ਵੱਧ ਲੇਟ ਹੋਣ ਉੱਤੇ 250 ਰੁਪਏ ਦੀ ਰਿਫੰਡ ਦਿੱਤੀ ਜਾਂਦੀ ਹੈ। ਹਾਲਾਂਕਿ, ਇਹ ਸਹੂਲਤ ਸਿਰਫ਼ ਨਿੱਜੀ ਰੇਲ ਗੱਡੀਆਂ ਵਿੱਚ ਉਪਲੱਬਧ ਹੈ। ਇਹ ਸਹੂਲਤ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਰੇਲ ਗੱਡੀਆਂ ਵਿਚ ਉਪਲੱਬਧ ਨਹੀਂ ਹੈ।

    LEAVE A REPLY

    Please enter your comment!
    Please enter your name here