ਭਾਰਤ ‘ਚ ਕੋਰੋਨਾ ਦੀ ਦੂਜੀ ਲਹਿਰ ਨੇ ਮਚਾਇਆ ਕਹਿਰ, ਰੋਜ਼ਾਨਾ ਕੇਸਾਂ ਵਿਚ ਇਕਦਮ ਵਾਧਾ

    0
    131

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਪੂਰੇ ਦੇਸ਼ ਵਿੱਚ 56 ਹਜ਼ਾਰ 211 ਨਵੇਂ ਕੋਰੋਨਾ ਸੰਕਰਮਿਤ ਕੇਸ ਪਾਏ ਗਏ। ਸੋਮਵਾਰ ਨੂੰ 37 ਹਜ਼ਾਰ 28 ਲੋਕ ਠੀਕ ਹੋਏ ਅਤੇ 271 ਦੀ ਮੌਤ ਹੋ ਗਈ। ਇਸ ਤਰ੍ਹਾਂ ਸਰਗਰਮ ਮਾਮਲਿਆਂ ਦੀ ਗਿਣਤੀ ਵਿਚ 18,883 ਦਾ ਵਾਧਾ ਹੋਇਆ ਹੈ।

    ਹੁਣ ਤੱਕ 1 ਕਰੋੜ 20 ਲੱਖ 95 ਹਜ਼ਾਰ 855 ਲੋਕ ਮਹਾਂਮਾਰੀ ਦੇ ਲਪੇਟ ਵਿਚ ਆਏ ਹਨ। 1 ਕਰੋੜ 13 ਲੱਖ 93 ਹਜ਼ਾਰ 21 ਹੁਣ ਤੱਕ ਠੀਕ ਹੋ ਚੁੱਕੇ ਹਨ। ਇਸ ਵਾਇਰਸ ਨਾਲ ਹੁਣ ਤੱਕ 1 ਲੱਖ 62 ਹਜ਼ਾਰ 114 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਵੇਲੇ 5 ਲੱਖ 40 ਹਜ਼ਾਰ 720 ਵਿਅਕਤੀ ਅਜੇ ਵੀ ਇਲਾਜ ਅਧੀਨ ਹਨ, ਯਾਨੀ ਕਿ ਉਹ ਕੋਰੋਨਾ ਦੇ ਸਰਗਰਮ ਮਾਮਲੇ ਹਨ। ਹੁਣ ਤੱਕ 6 ਕਰੋੜ 11 ਲੱਖ 13 ਹਜ਼ਾਰ 354 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।ਮਹਾਂਰਾਸ਼ਟਰ : ਸੋਮਵਾਰ ਨੂੰ ਇੱਥੇ 31,643 ਨਵੇਂ ਮਰੀਜ਼ ਪਾਏ ਗਏ। 20,854 ਠੀਕ ਹੋਏ, ਜਦਕਿ 112 ਦੀ ਮੌਤ ਹੋ ਗਈ। ਰਾਜ ਵਿੱਚ ਹੁਣ ਤੱਕ 27.45 ਲੱਖ ਲੋਕ ਇਸ ਮਹਾਂਮਾਰੀ ਨਾਲ ਪ੍ਰਭਾਵਤ ਹੋਏ ਹਨ। ਇਨ੍ਹਾਂ ਵਿਚੋਂ 23.53 ਲੱਖ ਦਾ ਇਲਾਜ ਕੀਤਾ ਗਿਆ ਹੈ, ਜਦੋਂ ਕਿ 54,283 ਦੀ ਮੌਤ ਹੋ ਚੁੱਕੀ ਹੈ।

    ਪੰਜਾਬ : ਇੱਥੇ ਸੋਮਵਾਰ ਨੂੰ 2,868 ਨਵੇਂ ਮਰੀਜ਼ ਪਾਏ ਗਏ। 2,583 ਠੀਕ ਹੋਏ, ਜਦੋਂ ਕਿ 59 ਦੀ ਮੌਤ ਹੋ ਗਈ। ਸਿਰਫ਼ ਮਹਾਂਰਾਸ਼ਟਰ ਵਿੱਚ ਹੀ 102 ਤੋਂ ਵੱਧ ਮੌਤਾਂ ਹੋਈਆਂ। ਹੁਣ ਤੱਕ ਪੰਜਾਬ ਵਿਚ ਇਸ ਮਹਾਂਮਾਰੀ ਨਾਲ 2.34 ਲੱਖ ਲੋਕ ਪ੍ਰਭਾਵਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 2.03 ਲੱਖ ਦਾ ਇਲਾਜ ਕੀਤਾ ਗਿਆ ਹੈ, ਜਦੋਂ ਕਿ 6,749 ਦੀ ਮੌਤ ਹੋ ਗਈ ਹੈ। ਇਸ ਸਮੇਂ 24 ਹਜ਼ਾਰ 143 ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।

    LEAVE A REPLY

    Please enter your comment!
    Please enter your name here