ਭਾਰਤ ‘ਚ ਕੋਰੋਨਾ ਕੇਸਾਂ ਦੀ ਗਿਣਤੀ 74 ਹਜ਼ਾਰ ਤੋਂ ਟੱਪੀ !

    0
    152

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 74281 ‘ਤੇ ਪੁੱਜ ਗਈ ਹੈ। ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ 3500 ਤੋਂ ਵਧੇਰੇ ਕੇਸ ਸਾਹਮਣੇ ਆਏ ਹਨ।

    ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ਵਿਚ ਬੁੱਧਵਾਰ ਦੀ ਸਵੇਰ ਤੱਕ 47480 ਐਕਟਿਵ ਕੇਸ ਹਨ ਜਦਕਿ 2415 ਮੌਤਾਂ ਹੋ ਚੁੱਕੀਆਂ ਹਨ ਤੇ 24385 ਵਿਅਕਤੀ ਤੰਦਰੁਸਤ ਹੋ ਚੁੱਕ ਹਨ। ਦੇਸ਼ ਵਿਚ ਇਸ ਮਹਾਂਮਾਰੀ ਦੇ ਚੁੰਗਲ ਵਿਚੋਂ ਨਿਕਲ ਕੇ ਠੀਕ ਹੋਣ ਦੀ ਦਰ ਇਸ ਵੇਲੇ 32.8 ਫ਼ੀਸਦੀ ਹੈ। ਮੰਗਲਵਾਰ ਤੱਕ 22454 ਵਿਅਕਤੀ ਤੰਦਰੁਸਤ ਹੋਏ ਸਨ ਤੇ ਹੁਣ ਇਹ ਗਿਣਤੀ 24385 ਹੋ ਗਈ ਹੈ।

    ਸੱਭ ਤੋਂ ਵੱਧ ਮਾਮਲੇ ਮਹਾਂਰਾਸ਼ਟਰ ਵਿਚ ਸਾਹਮਣੇ ਆਏ ਹਨ ਜਿਸ ਮਗਰੋਂ ਦਿੱਲੀ ਦੂਜੇ ਨੰਬਰ ‘ਤੇ ਹੈ।

    LEAVE A REPLY

    Please enter your comment!
    Please enter your name here